-8.5 C
Toronto
Tuesday, March 3, 2026
spot_img
Homeਭਾਰਤ39 ਭਾਰਤੀਆਂ ਦੀਆਂ ਅਸਥੀਆਂ ਲੈਣ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਇਕ ਅਪ੍ਰੈਲ...

39 ਭਾਰਤੀਆਂ ਦੀਆਂ ਅਸਥੀਆਂ ਲੈਣ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਇਕ ਅਪ੍ਰੈਲ ਨੂੰ ਜਾਣਗੇ ਇਰਾਕ

ਮਾਰੇ ਗਏ ਭਾਰਤੀਆਂ ‘ਚ ਪੰਜਾਬ ਦੇ ਸਨ 27 ਨੌਜਵਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਕ ਦੇ ਮੋਸੂਲ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਨੂੰ ਜਲਦੀ ਹੀ ਭਾਰਤ ਵਿਚ ਲਿਆਂਦਾ ਜਾਵੇਗਾ। ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਕਿਹਾ ਕਿ ਉਹ 1 ਅਪ੍ਰੈਲ ਨੂੰ ਅਸਥੀਆਂ ਲਿਆਉਣ ਲਈ ਇਰਾਕ ਜਾਣਗੇ ਅਤੇ ਦੋ ਅਪ੍ਰੈਲ ਨੂੰ ਅਸਥੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਵਿਚ ਵਾਪਸ ਲਿਆਂਦਾ ਜਾਵੇਗਾ। ਮਾਰੇ ਗਏ 39 ਭਾਰਤੀਆਂ ਵਿਚ 27 ਪੰਜਾਬ , ਚਾਰ ਹਿਮਾਚਲ ਪ੍ਰਦੇਸ਼, 6 ਬਿਹਾਰ ਅਤੇ 2 ਪੱਛਮੀ ਬੰਗਾਲ ਨਾਲ ਸਬੰਧਤ ਸਨ। ਚੇਤੇ ਰਹੇ ਕਿ ਸੰਸਦ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਭਾਰਤੀਆਂ ਦੀ ਮੌਤ ਦੀ ਜਾਣਕਾਰੀ ਦੇਣ ਤੋਂ ਬਾਅਦ ਕਾਫੀ ਵਿਵਾਦ ਹੋਇਆ ਸੀ। ਵਿਰੋਧੀ ਧਿਰ ਨੇ ਸ਼ੁਸ਼ਮਾ ‘ਤੇ ਝੂਠ ਬੋਲਣ ਅਤੇ ਸੱਚ ਲੁਕਾਉਣ ਦਾ ਦੋਸ਼ ਲਗਾਇਆ ਸੀ।

RELATED ARTICLES
POPULAR POSTS