ਭਾਜਪਾ ਦੇ ਆਰੋਪਾਂ ਤੋਂ ਬਾਅਦ ਹੁਣ ਸਹੁੰ ਚੁੱਕ ਸਮਾਗਮ ‘ਚ ਨਹੀਂ ਆ ਸਕਦੀ
ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਇਸ ਸਮਾਰੋਹ ਵਿਚ ਜ਼ਰੂਰ ਹਿੱਸਾ ਲਵੇਗੀ। ਮਮਤਾ ਨੇ ਅੱਜ ਕਿਹਾ ਕਿ ਉਹ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਦਾ ਮਨ ਬਣਾ ਚੁੱਕੀ ਸੀ, ਪਰ ਪਿਛਲੇ ਕੁੱਝ ਘੰਟਿਆਂ ਦੌਰਾਨ ਸਾਹਮਣੇ ਆਈਆਂ ਮੀਡੀਆਂ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ। ਮਮਤਾ ਨੇ ਦੱਸਿਆ ਕਿ ਖਬਰਾਂ ਆ ਰਹੀਆਂ ਹਨ ਕਿ ਬੰਗਾਲ ਵਿਚ ਹਿੰਸਾ ਦੌਰਾਨ 54 ਵਿਅਕਤੀਆਂ ਦੀ ਜਾਨ ਚਲੀ ਗਈ। ਭਾਜਪਾ ਦਾ ਇਹ ਦਾਅਵਾ ਪੂਰੀ ਤਰ੍ਹਾਂ ਨਾਲ ਗਲਤ ਹੈ। ਮਮਤਾ ਨੇ ਕਿਹਾ ਕਿ ਮੋਦੀ ਜੀ ਮੈਂ ਮਾਫੀ ਚਾਹੁੰਦੀ ਹਾਂ, ਮੈਂ ਸਹੁੰ ਚੁੱਕ ਸਮਾਗਮ ਵਿਚ ਨਹੀਂ ਆ ਸਕਦੀ। ਧਿਆਨ ਰਹੇ ਕਿ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਹੈ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …