ਕਰਨ ਦਿਓਲ ਤੇ ਦ੍ਰਿਸ਼ਾ ਆਚਾਰੀਆ ਵਿਆਹ ਬੰਧਨ ‘ਚ ਬੱਝੇ
ਮੁੰਬਈ/ਬਿਊਰੋ ਨਿਊਜ਼ : ਅਦਾਕਾਰ ਕਰਨ ਦਿਓਲ ਐਤਵਾਰ ਨੂੰ ਆਪਣੀ ਲੰਬੇ ਸਮੇਂ ਦੀ ਦੋਸਤ ਦ੍ਰਿਸ਼ਾ ਅਚਾਰੀਆ ਨਾਲ ਵਿਆਹ ਬੰਧਨ ‘ਚ ਬੱਝ ਗਏ। ਵਿਆਹ ਸਮਾਰੋਹ ਦੀਆਂ ਰਸਮਾਂ ‘ਚ ਉਨ੍ਹਾਂ ਦੇ ਪਰਿਵਾਰ ਤੇ ਨੇੜਲੇ ਦੋਸਤ ਸ਼ਾਮਿਲ ਹੋਏ। ਸੰਨੀ ਦਿਓਲ ਦੇ ਪੁੱਤਰ ਅਤੇ ਹਿੰਦੀ ਸਿਨੇਮਾ ਸਟਾਰ ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਵਿਆਹ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ। ਕਰਨ ਦਿਓਲ ਨੇ ਲਿਖਿਆ, ਤੁਸੀਂ ਮੇਰਾ ਅੱਜ ਅਤੇ ਸਾਰੇ ਮੇਰਾ ਕੱਲ੍ਹ ਹੋ। ਸਾਡੀ ਜ਼ਿੰਦਗਹੀ ਦੀ ਸੁੰਦਰ ਯਾਤਰਾ ਸ਼ੁਰੂ ਹੋ ਗਈ ਹੈ। ਅਸੀਂ ਤੁਹਾਡੀਆਂ ਸ਼ੁਭ ਇਛਾਵਾਂ ਲਈ ਧੰਨਵਾਦ ਕਰਦੇ ਹਾਂ। ਇਸ ਵਿਆਹ ਸਮਾਰੋਹ ‘ਚ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ, ਬੌਬੀ ਦਿਓਲ ਅਤੇ ਅਦਾਕਾਰ ਅਬੈ ਦਿਓਲ ਅਤੇ ਹੋਰ ਪਰਿਵਾਰਕ ਮੈਂਬਰ ਨੱਚਦੇ ਵੇਖੇ ਗਏ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …