ਸਿਸੋਦੀਆ ਨੇ ਜੇਲ੍ਹ ਵਿਚ ਪੜ੍ਹਨ ਲਈ ਮੰਗੀਆਂ ਕਿਤਾਬਾਂ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੀ ਅਦਾਲਤ ਨੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 14 ਦਿਨ ਵਧਾ ਦਿੱਤੀ ਹੈ। ਹੁਣ ਸਿਸੋਦੀਆ ਨੂੰ 5 ਅਪ੍ਰੈਲ ਤੱਕ ਈਡੀ ਦੀ ਹਿਰਾਸਤ ਵਿਚ ਰਹਿਣਾ ਹੋਵੇਗਾ। ਧਿਆਨ ਰਹੇ ਕਿ 5 ਦਿਨ ਦੀ ਈਡੀ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਬੁੱਧਵਾਰ ਨੂੰ ਨਵੀਂ ਦਿੱਲੀ ਦੀ ਰਾੳੂਜ ਐਵੀਨਿੳੂ ਅਦਾਲਤ ਵਿਚ ਸਿਸੋਦੀਆ ਨੂੰ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਸਿਸੋਦੀਆ ਨੇ ਜੇਲ੍ਹ ਵਿਚ ਪੜ੍ਹਨ ਲਈ ਕਿਤਾਬਾਂ ਲਈ ਅਰਜ਼ੀ ਦਿੱਤੀ ਹੈ। ਇਸ ’ਤੇ ਅਦਾਲਤ ਨੇ ਕਿਹਾ ਕਿ ਸਿਸੋਦੀਆ ਨੂੰ ਪੜ੍ਹਨ ਲਈ ਕਿਤਾਬਾਂ ਮੁਹੱਈਆ ਕਰਵਾਈਆਂ ਜਾਣਗੀਆਂ। ਦਰਅਸਲ ਸੀਬੀਆਈ ਅਤੇ ਈਡੀ ਦੋਵੇਂ ਹੀ ਸ਼ਰਾਬ ਨੀਤੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਸਿਸੋਦੀਆ ਨੂੰ ਈਡੀ ਨੇ 9 ਮਾਰਚ ਨੂੰ ਤਿਹਾੜ ਜੇਲ੍ਹ ਤੋਂ ਗਿ੍ਰਫਤਾਰ ਕੀਤਾ ਸੀ। ਈਡੀ ਨੇ ਅਦਾਲਤ ਵਿਚ ਕਿਹਾ ਸੀ ਕਿ ਐਲ.ਜੀ. ਨੇ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਤਾਂ ਸਿਸੋਦੀਆ ਨੇ ਆਪਣਾ ਫੋਨ ਬਦਲ ਲਿਆ ਸੀ, ਪਰ ਏਜੰਸੀ ਨੇ ਉਨ੍ਹਾਂ ਦੇ ਮੋਬਾਇਲ ਡੈਟਾ ਨੂੰ ਫਿਰ ਤੋਂ ਕੱਢ ਲਿਆ ਹੈ। ਹੁਣ ਏਜੰਸੀ ਉਨ੍ਹਾਂ ਦੀ ਈਮੇਲ ਅਤੇ ਮੋਬਾਇਲ ਫੋਨ ਤੋਂ ਕੱਢੇ ਗਏ ਡੈਟਾ ਦਾ ਮੁਲਾਂਕਣ ਕਰ ਰਹੀ ਹੈ। ਇਸ ਸਬੰਧੀ ਸਿਸੋਦੀਆ ਕੋਲੋਂ ਹੋਰ ਸਵਾਲ ਪੁੱਛੇ ਜਾਣੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …