ਧੁੰਦ ਦੌਰਾਨ ਮਾਹਿਰ ਪਾਇਲਟਾਂ ਦੀ ਨਹੀਂ ਲਗਾਈ ਸੀ ਡਿਊਟੀ
ਨਵੀਂ ਦਿੱਲੀ/ਬਿਊੁਰੋ ਨਿੳਜ਼
ਖਰਾਬ ਮੌਸਮ ਦੌਰਾਨ ਪਾਇਲਟਾਂ ਦੀ ਡਿਊਟੀ ਲਗਾਉਣ ਵਿਚ ਲਾਪਰਵਾਹੀ ਵਰਤਣ ਨੂੰ ਲੈ ਕੇ ਏਅਰ ਇੰਡੀਆ ਤੇ ਸਪਾਈਸਜੈਟ ਨੂੰ 30-30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਨੇ ਦੋਵੇਂ ਏਅਰਲਾਈਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਡੀਜੀਸੀਏ ਵਲੋਂ ਦੱਸਿਆ ਗਿਆ ਹੈ ਕਿ ਦਸੰਬਰ 2023 ਦੌਰਾਨ ਫਲਾਈਟਾਂ ਦੇ ਲੇਟ, ਕੈਂਸਲ ਅਤੇ ਡਾਇਵਰਟ ਹੋਣ ਦੇ ਡੇਟਾ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਵਿਚ ਪਤਾ ਲੱਗਾ ਹੈ ਕਿ ਕੋਹਰੇ ਦੇ ਕਾਰਣ 25 ਤੋਂ 28 ਦਸੰਬਰ ਵਿਚਾਲੇ ਦਿੱਲੀ ਏਅਰਪੋਰਟ ’ਤੇ ਕਰੀਬ 60 ਫਲਾਈਟਾਂ ਲੇਟ ਹੋਈਆਂ ਸਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਏਅਰ ਇੰਡੀਆ ਅਤੇ ਸਪਾਈਸ ਜੈਟ ਦੀ ਫਲਾਈਟਾਂ ਸਨ। ਜਾਂਚ ਵਿਚ ਪਤਾ ਲੱਗਾ ਹੈ ਕਿ ਏਅਰ ਇੰਡੀਆ ਅਤੇ ਸਪਾਈਸਜੈਟ ਨੇ ਖਰਾਬ ਮੌਸਮ ਦੇ ਬਾਵਜੂਦ ਵੀ ਕੈਟੇਗਰੀ-3 ਦੀ ਟਰੇਨਿੰਗ ਲੈ ਚੁੱਕੇ ਪਾਇਲਟਾਂ ਨੂੰ ਡਿਊਟੀ ’ਤੇ ਨਹੀਂ ਲਗਾਇਆ ਸੀ। ਦੋਵੇਂ ਏਅਰ ਲਾਈਨਾਂ ਨੇ ਜਹਾਜ਼ ਉਡਾਣ ਦੀ ਜ਼ਿੰਮੇਵਾਰੀ ਉਨ੍ਹਾਂ ਪਾਇਲਟਾਂ ਨੂੰ ਸੌਂਪੀ, ਜਿਨ੍ਹਾਂ ਦੇ ਕੋਲ ਕੈਟੇਗਰੀ.-3 ਦੀ ਟ੍ਰੇਨਿੰਗ ਨਹੀਂ ਸੀ। ਇਸਦੇ ਕਾਰਣ ਜ਼ਿਆਦਾ ਫਲਾਈਟਾਂ ਲੇਟ ਅਤੇ ਡਾਇਵਰਟ ਹੋਈਆਂ ਹਨ। ਦੱਸਣਯੋਗ ਹੈ ਕਿ ਖਰਾਬ ਮੌਸਮ ਵਿਚ ਫਲਾਈਟਾਂ ਦੀ ਸੁਰੱਖਿਅਤ ਲੈਂਡਿੰਗ ਕਰਵਾਉਣ ਵਿਚ ਕੈਟੇਗਰੀ-3 ਦਾ ਅੰਤਰਰਾਸ਼ਟਰੀ ਸਟੈਂਡਰਡ ਹੈ।