-1.8 C
Toronto
Wednesday, December 3, 2025
spot_img
Homeਭਾਰਤਨੋਟਬੰਦੀ ਦੀ ਕੋਈ ਲੋੜ ਨਹੀਂ ਸੀ : ਡਾ. ਮਨਮੋਹਨ ਸਿੰਘ

ਨੋਟਬੰਦੀ ਦੀ ਕੋਈ ਲੋੜ ਨਹੀਂ ਸੀ : ਡਾ. ਮਨਮੋਹਨ ਸਿੰਘ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀਂ ਦੇ ਸੈਕਟਰ-81 ਵਿੱਚ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਦੋ ਰੋਜ਼ਾ ਲੀਡਰਸ਼ਿਪ ਸੰਮੇਲਨ ਹੋਇਆ। ਜਿਸ ਦਾ ਉਦਘਾਟਨ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਆਈਐਸਬੀ ਕੈਂਪਸ ਵਿੱਚ ‘ਪੌਦੇ ਲਗਾਓ’ ਮੁਹਿੰਮ ਦਾ ਆਗਾਜ਼ ਕੀਤਾ। ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੀਤੀ। ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਕੇਂਦਰੀ ਰਾਜ ਮੰਤਰੀ ਜੈਯੰਤ ਸਿਨਹਾ, ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ, ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਆਈਐਸਬੀ ਕਾਰਜਕਾਰੀ ਬੋਰਡ ਦੇ ਮੈਂਬਰ ਰਾਕੇਸ਼ ਮਿੱਤਲ ਤੇ ਆਈਐਸਬੀ ਦੇ ਡੀਨ ਰਜਿੰਦਰਾ ਸ੍ਰੀਵਾਸਤਵਾ ਸ਼ਾਮਲ ਸਨ।
ਇਸ ਮੌਕੇ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੀ ਕੋਈ ਲੋੜ ਨਹੀਂ ਸੀ, ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਭਾਰੀ ਢਾਹ ਲੱਗੀ ਹੈ। ਉਨ੍ਹਾਂ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਕਈ ਦੇਸ਼ਾਂ ਨਾਲੋਂ ਬਿਹਤਰ ਹੈ, ਇਸ ਦੇ ਬਾਵਜੂਦ ਸਾਨੂੰ ਉਨ੍ਹਾਂ ਖੇਤਰਾਂ ‘ਤੇ ਧਿਆਨ ਦੇਣਾ ਪਵੇਗਾ, ਜਿੱਥੇ ‘ਸਭ ਅੱਛਾ’ ਨਹੀਂ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਦੇਸ਼ ਦੀ ਪ੍ਰਸਿੱਧ ਸੰਸਥਾ ਆਈਐਸਬੀ ਵਿੱਚ ਆਏ ਹਨ ਤੇ ਇੱਥੋਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਜੈਅੰਤ ਸਿਨਹਾ ਨੇ ਜੀਡੀਪੀ ਦੀ ਗੱਲ ਕਰਦਿਆਂ ਕਿਹਾ ਕਿ ਦੂਰ ਸੰਚਾਰ ਖੇਤਰ ਪਹਿਲਾਂ ਬਹੁਤ ਮਹਿੰਗਾ ਸੀ, ਪਰ ਹੁਣ ਲਾਗਤ 90 ਫ਼ੀਸਦੀ ਘੱਟ ਹੋ ਰਹੀਂ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀ ਤਰ੍ਹਾਂ ਦੀਆਂ ਖੋਜਾਂ ਕਰਨ ਦਾ ਸੱਦਾ ਦਿੱਤਾ।

RELATED ARTICLES
POPULAR POSTS