-10.4 C
Toronto
Saturday, January 31, 2026
spot_img
HomeਕੈਨੇਡਾFrontਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਮਨਜੀਤ ਸਿੰਘ ਰਾਏ ਕੋਇੰਬਟੂਰ ਵਿੱਚ ਗਿ੍ਰਫ਼ਤਾਰ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਮਨਜੀਤ ਸਿੰਘ ਰਾਏ ਕੋਇੰਬਟੂਰ ਵਿੱਚ ਗਿ੍ਰਫ਼ਤਾਰ

ਸ਼ਹੀਦ ਸ਼ੁਭਕਰਨ ਸਿੰਘ ਨੂੰ ਸਮਰਪਿਤ ਕਲਸ਼ ਯਾਤਰਾ ’ਚ ਸ਼ਿਰਕਤ ਕਰਨ ਗਏ ਸਨ ਕਿਸਾਨ ਆਗੂ


ਸ਼ੰਭੂ ਬਾਰਡਰ/ਬਿਊਰੋ ਨਿਊਜ਼ : ਸ਼ੰਭੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਅੱਜ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਸਮਰਪਿਤ ਤਾਮਿਲਨਾਡੂ ਵਿੱਚ ਕਲਸ਼ ਯਾਤਰਾ ਪਹਿਲਾਂ ਤੋਂ ਕੱਢੀ ਜਾ ਰਹੀ ਸੀ। ਭਾਵੇਂਕਿ ਉੱਥੋਂ ਦੀ ਪੁਲੀਸ ਨੇ ਚਾਰ ਦਿਨਾਂ ਤੋਂ ਜਾਰੀ ਕਲਸ਼ ਯਾਤਰਾ ਨੂੰ ਤਾਂ ਨਹੀਂ ਸੀ ਰੋਕਿਆ, ਪ੍ਰੰਤੂ ਅੱਜ ਜਦੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਣਾ ਸੀ ਤਾਂ ਇਸ ਵਿੱਚ ਸ਼ਿਰਕਤ ਕਰਨ ਪੁੱਜੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਮਨਜੀਤ ਸਿੰਘ ਰਾਏ ਸਮੇਤ ਕੁਝ ਹੋਰਨਾਂ ਆਗੂਆਂ ਨੂੰ ਕੋਇੰਬਟੂਰ ਪੁਲੀਸ ਵੱਲੋਂ ਗਿ੍ਰਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਅੱਜ ਇੱਥੋਂ ਸ਼ੰਭੂ ਮੋਰਚੇ ਤੋਂ ਭਾਰਤੀ ਕਿਸਾਨ ਤੇ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਦਿੱਤੀ।

RELATED ARTICLES
POPULAR POSTS