ਦੇਹਰਾਦੂਨ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਉੱਤਰਾਖੰਡ ਦੇ ਮੁੱਖ ਧਾਰਮਿਕ ਸਥਾਨ ਕੇਦਾਰਨਾਥ ਅਤੇ ਬਦਰੀਨਾਥ ਵਿਖੇ ਦੇਸ਼ ਦੀ ਖ਼ੁਸ਼ਹਾਲੀ ਲਈ ਪੂਜਾ ਅਰਚਨਾ ਕੀਤੀ ਗਈ। ਰਾਸ਼ਟਰਪਤੀ ਨਾਲ ਉਨ੍ਹਾਂ ਦੀ ਪਤਨੀ ਸਵਿਤਾ, ਰਾਜਪਾਲ ਕੇ.ਕੇ. ਪਾਲ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ, ਜੋ ਸਵੇਰੇ 8 ਵਜੇ ਹੈਲੀਕਾਪਟਰ ਰਾਹੀਂ ਕੇਦਾਰਨਾਥ ਪੁੱਜੇ। ਮੰਦਿਰ ਕਮੇਟੀ ਦੇ ਉੱਪ ਮੁੱਖ ਅਧਿਕਾਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਰਾਸ਼ਟਰਪਤੀ ਕਰੀਬ ਅੱਧਾ ਘੰਟਾ ਉੱਥੇ ਰੁਕੇ।
ਉਪਰੰਤ ਉਹ, ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਅਧਿਕਾਰੀ ਬਦਰੀਨਾਥ ਲਈ ਰਵਾਨਾ ਹੋਣ ਤੋਂ ਪਹਿਲਾਂ ਗੌਚਰ ਦੇ ਆਈ.ਟੀ.ਬੀ.ਪੀ.ਦੇ ਆਰਾਮ ਘਰ ਵਿਚ ਰਹੇ। ਇਸ ਤੋਂ ਬਾਅਦ ਉਹ ਬਦਰੀਨਾਥ ਵਿਚ 20 ਮਿੰਟ ਰੁਕੇ ਅਤੇ ਭਗਵਾਨ ਬਦਰੀ ਵਿਸ਼ਾਲ ਦੀ ਪੂਜਾ ਅਰਚਨਾ ਤੋਂ ਬਾਅਦ ਹਵਾਈ ਸੈਨਾ ਦੇ ਜਹਾਜ਼ ਰਾਹੀਂ ਦਿੱਲੀ ਮੁੜ ਗਏ। ਵਾਪਸੀ ਤੋਂ ਪਹਿਲਾਂ ਉਨ੍ਹਾਂ ਨੂੰ ਰਾਜਪਾਲ ਕੇ.ਕੇ.ਪਾਲ ਅਤੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਬਦਰੀਨਾਥ ਦੇ ਪ੍ਰਤੀਕ ਚਿੰਨ੍ਹ, ਸ਼ਾਲ ਅਤੇ ਰਿੰਗਾਲ ਦੀ ਟੋਕਰੀ ਨਾਲ ਸਨਮਾਨਿਤ ਕੀਤਾ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …