ਦਿੱਲੀ ਦੇ ਆਦੇਸ਼ ਗੁਪਤਾ, ਛੱਤੀਸਗੜ੍ਹ ਦੇ ਵਿਸ਼ਣਦੇਵ ਤੇ ਮਣੀਪੁਰ ਦੇ ਐਸ ਟਿਕੇਂਦਰ ਸਿੰਘ ਬਣੇ ਪ੍ਰਧਾਨ
ਨਵੀਂ ਦਿੱਲੀ/ ਬਿਊਰੋ ਨਿਊਜ਼
ਭਾਜਪਾ ਨੇ ਅੱਜ ਸੂਬਾ ਪੱਧਰ ‘ਤੇ ਪਾਰਟੀ ‘ਚ ਕਈ ਵੱਡੇ ਬਦਲਾਅ ਕੀਤੇ ਹਨ। ਦਿੱਲੀ, ਛੱਤੀਸਗੜ੍ਹ ਅਤੇ ਮਣੀਪੁਰ ‘ਚ ਸੂਬਾ ਪ੍ਰਧਾਨਾਂ ਨੂੰ ਬਦਲਿਆ ਗਿਆ ਹੈ। ਦਿੱਲੀ ‘ਚ ਮਨੋਜ਼ ਤਿਵਾੜੀ ਦੀ ਜਗ੍ਹਾ ਉਤਰ ਦਿੱਲੀ ਦੇ ਮੇਅਰ ਆਦੇਸ਼ ਗੁਪਤਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਛੱਤੀਸਗੜ੍ਹ ‘ਚ ਵਿਕਰਮ ਉਸੇਂਡੀ ਦੀ ਜਗ੍ਹਾ ਵਿਸ਼ਣੂਦੇਵ ਸਾਏ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ਅਤੇ ਮਣੀਪੁਰ ‘ਚ ਭਾਵਨਾਨੰਦ ਸਿੰਘ ਦੀ ਜਗ੍ਹਾ ਐਸ ਟਿਕੇਂਦਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਬਣਾਏ ਗਏ ਆਦੇਸ਼ ਗੁਪਤਾ ਦੀ ਸੰਘ ‘ਚ ਚੰਗੀ ਪਕੜ ਦੱਸੀ ਜਾਂਦੀ ਹੈ। ਉਹ ਮੂਲਰੂਪ ‘ਚ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਆਦੇਸ਼ ਗੁਪਤਾ ਨੇ 1991 ‘ਚ ਕਾਨਪੁਰ ਯੂਨੀਵਰਸਿਟੀ ਤੋਂ ਬੀਐਸਸੀ ਕੀਤੀ ਸੀ। ਉਨ੍ਹਾਂ ਨੇ ਆਪਣੇ ਚੋਣਾਵੀ ਹਲਫਨਾਮੇ ‘ਚ ਖੁਦ ਨੂੰ ਠੇਕੇਦਾਰ ਦੱਸਿਆ ਸੀ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਨੇ ਦਿੱਲੀ ‘ਚ ਵਪਾਰੀ ਵਰਗ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਹੈ।