ਭਾਰਤੀ ਕ੍ਰਿਕਟ ਟੀਮ ਸਭ ਤੋਂ ਪਹਿਲਾਂ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚੀ November 3, 2023 ਭਾਰਤੀ ਕ੍ਰਿਕਟ ਟੀਮ ਸਭ ਤੋਂ ਪਹਿਲਾਂ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚੀ ਭਾਰਤੀ ਟੀਮ ਦੇ ਅੰਕ ਸਾਰੀਆਂ ਟੀਮਾਂ ਨਾਲੋਂ ਜ਼ਿਆਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਭਾਰਤ ਵਿਚ ਖੇਡੇ ਜਾ ਰਹੇ ਹਨ। ਕ੍ਰਿਕਟ ਵਿਸ਼ਵ ਕੱਪ ਲੰਘੀ 5 ਅਕਤੂਬਰ ਤੋਂ ਸ਼ੁਰੁ ਹੋਇਆ ਸੀ ਅਤੇ ਇਸਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਭਾਰਤੀ ਕ੍ਰਿਕਟ ਟੀਮ ਨੇ ਹੁਣ ਤੱਕ 7 ਮੈਚ ਖੇਡੇ ਹਨ ਅਤੇ ਇਨ੍ਹਾਂ 7 ਮੈਚਾਂ ਵਿਚ ਹੀ ਜਿੱਤ ਹਾਸਲ ਕੀਤੀ ਹੈ। ਲੰਘੇ ਕੱਲ੍ਹ ਵੀਰਵਾਰ ਨੂੰ ਤਾਂ ਭਾਰਤੀ ਕ੍ਰਿਕਟ ਟੀਮ ਨੇ ਸ੍ਰੀਲੰਕਾ ਦੀ ਟੀਮ ਨੂੰ 302 ਦੌੜਾਂ ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ। ਕ੍ਰਿਕਟ ਦੇ ਇਤਿਹਾਸ ਵਿਚ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਸੀ। ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਅੰਕ ਸਾਰੀਆਂ ਟੀਮਾਂ ਤੋਂ ਜ਼ਿਆਦਾ ਹਨ ਅਤੇ ਭਾਰਤੀ ਟੀਮ ਇਸ ਖੇਡੇ ਜਾ ਰਹੇ ਵਿਸ਼ਵ ਦੇ ਸੈਮੀਫਾਈਨਲ ਵਿਚ ਪਹੰੁਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤ ਲਗਾਤਾਰ ਤੀਜੀ ਵਾਰ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪਹੰੁਚਿਆ ਹੈ। ਇਸ ਸਮੇਂ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਦੂਜੇ ਸਥਾਨ ’ਤੇ ਹੈ। ਆਸਟਰੇਲੀਆ ਤੀਜੇ, ਨਿਊੁਜ਼ੀਲੈਂਡ ਚੌਥੇ ਅਤੇ ਪਾਕਿਸਤਾਨ ਦੀ ਟੀਮ ਪੰਜਵੇਂ ਨੰਬਰ ’ਤੇ ਹੈ। ਪਿਛਲੇ ਕਿ੍ਰਕਟ ਵਿਸ਼ਵ ਕੱਪ ਦੀ ਚੈਂਪੀਅਨ ਇੰਗਲੈਂਡ ਦੀ ਟੀਮ ਇਸ ਵਾਰ ਸਭ ਤੋਂ ਪਿੱਛੇ ਚੱਲ ਰਹੀ ਹੈ। 2023-11-03 Parvasi Chandigarh Share Facebook Twitter Google + Stumbleupon LinkedIn Pinterest