Breaking News
Home / ਭਾਰਤ / ਰਾਹੁਲ ਗਾਂਧੀ ਨੇ ਬਾਈਕ ਰਿਪੇਰਿੰਗ ਕਰਨਾ ਸਿੱਖਿਆ

ਰਾਹੁਲ ਗਾਂਧੀ ਨੇ ਬਾਈਕ ਰਿਪੇਰਿੰਗ ਕਰਨਾ ਸਿੱਖਿਆ

ਦਿੱਲੀ ਦੇ ਇਕ ਗੈਰੇਜ ’ਚ ਕੀਤਾ ਕੰਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਇਕ ਗੈਰੇਜ ਵਿਚ ਪਹੁੰਚ ਕੇ ਉਥੋਂ ਦੇ ਮਕੈਨਿਕਾਂ ਨਾਲ ਕੰਮ ਕੀਤਾ। ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਸ ਸਬੰਧੀ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਰਾਹੁਲ ਗਾਂਧੀ ਨਵੀਂ ਦਿੱਲੀ ਦੇ ਕਰੋਲ ਬਾਗ ਵਿਚ ਇਕ ਬਾਈਕ ਦੇ ਪੇਚ ਕੱਸਦੇ ਹਨ ਅਤੇ ਗੈਰੇਜ ਵਿਚ ਕਾਰੀਗਰਾਂ ਤੋਂ ਜਾਣਕਾਰੀ ਵੀ ਹਾਸਲ ਕਰ ਰਹੇ ਸਨ। ਕਾਂਗਰਸ ਪਾਰਟੀ ਨੇ ਵੀ ਰਾਹੁਲ ਗਾਂਧੀ ਦੀਆਂ ਮਕੈਨਿਕੀ ਕਰਦਿਆਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਇਹ ਹੱਥ ਹੀ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ ’ਤੇ ਲੱਗੀ ਕਾਲਖ ਹੀ ਸਾਡਾ ਮਾਣ ਤੇ ਸ਼ਾਨ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਜਨਨਾਇਕ ਹੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਨੇ ਪਿਛਲੇ ਦਿਨੀਂ ਆਪਣੇ ਅਮਰੀਕਾ ਦੌਰੇ ਦੌਰਾਨ ਟਰੱਕ ’ਚ ਸਫਰ ਵੀ ਕੀਤਾ ਸੀ ਅਤੇ ਟਰੱਕ ਡਰਾਈਵਰਾਂ ਦੇ ਵਿਚਾਰ ਵੀ ਸੁਣੇ ਸਨ। ਇਸਦੇ ਚੱਲਦਿਆਂ ਭਾਰਤ ਜੋੜੋ ਯਾਤਰਾ ਦੌਰਾਨ ਵੀ ਰਾਹੁਲ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ।

 

 

Check Also

ਐੱਸਐੱਸਸੀ ਵੱਲੋਂ ਆਪਣੀਆਂ ਭਰਤੀ ਪ੍ਰੀਖਿਆਵਾਂ ਲਈ ਆਧਾਰ-ਆਧਾਰਿਤ ਬਾਇਓਮੀਟਿ੍ਰਕ ਪ੍ਰਮਾਣਿਕਤਾ ਲਾਗੂ

ਜਾਅਲੀ ਉਮੀਦਵਾਰਾਂ ਤੇ ਹੋਰ ਧੋਖਾਧੜੀ ਕਰਨ ਵਾਲੇ ਸਾਧਨਾਂ ’ਤੇ ਲੱਗੇਗੀ ਰੋਕ ਨਵੀਂ ਦਿੱਲੀ/ਬਿਊਰੋ ਨਿਊਜ਼ : …