Breaking News
Home / ਭਾਰਤ / ਰਾਬੜੀ ਦੇਵੀ ਦੇ ਘਰ ਵੀ ਪਹੁੰਚੀ ਸੀਬੀਆਈ ਦੀ ਟੀਮ

ਰਾਬੜੀ ਦੇਵੀ ਦੇ ਘਰ ਵੀ ਪਹੁੰਚੀ ਸੀਬੀਆਈ ਦੀ ਟੀਮ

15 ਮਾਰਚ ਨੂੰ ਰਾਬੜੀ ਦੇਵੀ ਅਤੇ ਲਾਲੂ ਯਾਦਵ ਦੀ ਹੋਣੀ ਹੈ ਪੇਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼
ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ਵਿਚ ਸੀਬੀਆਈ ਦੀ ਟੀਮ ਅੱਜ ਸੋਮਵਾਰ ਸਵੇਰੇ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪਹੁੰਚ ਗਈ ਅਤੇ ਪੁੱਛਗਿੱਛ ਕੀਤੀ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸੀਬੀਆਈ ਦੇ 12 ਅਫਸਰਾਂ ਦੀ ਟੀਮ ਰਾਬੜੀ ਦੇਵੀ ਦੀ ਪਟਨਾ ਸਥਿਤ ਰਿਹਾਇਸ਼ ’ਤੇ ਪਹੁੰਚੀ। ਉਧਰ ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਸੀਬੀਆਈ ਦੇ ਛਾਪਿਆਂ ਖਿਲਾਫ ਧਰਨਾ ਵੀ ਲਗਾ ਦਿੱਤਾ। ਲੈਂਡ ਫਾਰ ਜੌਬ ਸਕੈਮ ਵਿਚ ਸੀਬੀਆਈ ਦੀ ਚਾਰਜਸ਼ੀਟ ’ਤੇ ਅਦਾਲਤ ਨੇ ਸੰਮਣ ਜਾਰੀ ਕੀਤਾ ਹੈ। ਸੀਬੀਆਈ ਨੇ ਚਾਰਜਸ਼ੀਟ ਵਿਚ ਲਾਲੂ ਪ੍ਰਸਾਦ ਯਾਦਵ ਤੋਂ ਇਲਾਵਾ ਰਾਬੜੀ ਦੇਵੀ ਅਤੇ 14 ਹੋਰ ਵਿਅਕਤੀਆਂ ਨੂੰ ਆਰੋਪੀ ਬਣਾਇਆ ਹੈ। ਇਸਦੇ ਚੱਲਦਿਆਂ 15 ਮਾਰਚ ਨੂੰ ਰਾਬੜੀ ਦੇਵੀ ਅਤੇ ਲਾਲੂ ਪ੍ਰਸਾਦ ਯਾਦਵ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਬੜੀ ਦੇਵੀ ਦੇ ਘਰ ਸੀਬੀਆਈ ਦਾ ਪਹੁੰਚਣਾ ਗਲਤ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਟਰੈਂਡ ਹੀ ਬਣ ਗਿਆ ਹੈ ਕਿ ਜਿਹਨਾਂ ਸੂਬਿਆਂ ਵਿਚ ਗੈਰ-ਭਾਜਪਾਈ ਸਰਕਾਰਾਂ ਹਨ, ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਧਿਆਨ ਰਹੇ ਕਿ ਸੀਬੀਆਈ ਨੇ ਮਈ 2022 ਵਿਚ ਵੀ ਲਾਲੂ ਯਾਦਵ, ਰਾਬੜੀ ਦੇਵੀ ਅਤੇ ਦੋ ਬੇਟੀਆਂ ਮੀਸਾ ਭਾਰਤੀ ਤੇ ਹੇਮਾ ਯਾਦਵ ਸਮੇਤ ਇਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ। ਮੀਡੀਆ ਦੀ ਰਿਪੋਰਟ ਮੁਤਾਬਕ ਲਾਲੂ ਯਾਦਵ ਦੇ ਰੇਲ ਮੰਤਰੀ ਰਹਿੰਦੇ ਹੋਏ ਲੈਂਡ ਫਾਰ ਜੌਬ ਸਕੈਮ ਹੋਇਆ ਸੀ। ਲਾਲੂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ’ਤੇ ਰੇਲਵੇ ਵਿਚ ਨੌਕਰੀ ਦਿਵਾਉਣ ਦੇ ਬਦਲੇ ਜ਼ਮੀਨ ਲੈਣ ਦਾ ਆਰੋਪ ਹੈ। ਇਸ ਮਾਮਲੇ ਵਿਚ ਸੀਬੀਆਈ ਨੇ ਮਈ 2022 ਵਿਚ ਲਾਲੂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਤੇ ਭਿ੍ਰਸ਼ਟਾਚਾਰ ਦਾ ਨਵਾਂ ਕੇਸ ਦਰਜ ਕੀਤਾ ਸੀ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ 9ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਕਿਹਾ : ਭਾਰਤ ਨੂੰ 2047 ਤੱਕ ਵਿਕਸਤ ਦੇਸ਼ ਬਣਾਉਣਾ ਹਰੇਕ ਭਾਰਤੀ ਦੀ ਦਿਲੀ ਇੱਛਾ ਨਵੀਂ …