ਬਰੈਂਪਟਨ : ਪਿਛਲੇ ਦਿਨੀਂ ਸੁਧਾਰ ਕਾਲਜ ਦੇ ਸਾਬਕਾ ਵਿਦਿਆਰਥੀਆਂ ਵਲੋਂ ਆਪਣੇ ਕਾਲਜ ਦੇ ਸਾਬਕਾ ਵਿਦਿਆਰਥੀ ਸ. ਜਰਨੈਲ ਸਿੰਘ ਗਿੱਲ ਦਾ ਟੋਰਾਂਟੋ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸ ਜਰਨੈਲ ਸਿੰਘ ਦੇ ਮਾਣ ਵਿਚ ਬੁਖਾਰਾ ਰੈਸਟੋਰੈਂਟ ਵਿਚ ਖਾਸ ਡਿਨਰ ਦਾ ਆਯੋਜਿੱਨ ਕੀਤਾ ਗਿਆ। ਇਸ ਮੌਕੇ ‘ਤੇ ਪ੍ਰੋ ਹਰਦਿਆਲ ਸਿੰਘ, ਕੇਵਲ ਸਿੰਘ ਹੇਰਾਂ ਅਤੇ ਹੋਰ ਸਾਥੀਆਂ ਨੇ ਗਿੱਲ ਦਾ ਸਾਹਿਬ ਦਾ ਸੁਆਗਤ ਕਰਦਿਆਂ, ਉਹਨਾਂ ਦੀ ਕੀਰਤੀ ਦੇ ਗੁਣ ਗਾਏ। ਅਖੀਰ ਵਿਚ ਸ. ਜਰਨੈਲ ਸਿੰਘ ਗਿੱਲ ਨੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਆਮਦ ਨੂੰ ਯਾਦਗਾਰੀ ਬਣਾ ਦਿਤਾ ਹੈ।
ਸੁਧਾਰ ਕਾਲਜ ਦੇ ਵਿਦਿਆਰਥੀਆਂ ਵਲੋਂ ਜਰਨੈਲ ਸਿੰਘ ਗਿੱਲ ਦਾ ਸਨਮਾਨ
RELATED ARTICLES

