Breaking News
Home / ਕੈਨੇਡਾ / ਪਰਵਾਸੀ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਨੂੰ

ਪਰਵਾਸੀ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ 10 ਸਤੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਪਰਵਾਸੀ ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਓਨਟਾਰੀਓ ਦਾ ਸਲਾਨਾ ਇਜਲਾਸ 10 ਸਤੰਬਰ ਦਿਨ ਐਤਵਾਰ 11:00 ਵਜੇ ਸੈਂਡਲਵੁੱਡ ਡਿਕਸੀ ਇੰਟਸੈਕਸ਼ਨ ਤੇ ਸਥਿਤ ਬੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਿਹਾ ਹੈ। ਇਹ ਐਸੋਸੀਏਸਨ ਪਿਛਲੇ ਸਾਲ ਹੋਂਦ ਵਿੱਚ ਆਈ ਸੀ ਜਿਸ ਦਾ ਮਕਸਦ ਪੈਨਸ਼ਨਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
ਇੱਕ ਮਜ਼ਬੂਤ ਜਥੇਬੰਦੀ ਤੋਂ ਬਿਨਾਂ ਸਰਕਾਰ ਕਿਸੇ ਵੀ ਸਮੇਂ ਕੋਈ ਵੀ ਪੈਨਸ਼ਨਰ ਵਿਰੋਧੀ ਫੈਸਲਾ ਲੈ ਸਕਦੀ ਹੈ। ਜਿਸ ਤਰ੍ਹਾਂ ਸਾਲ 2007 ਅਤੇ ਫੇਰ 16 ਸਤੰਬਰ 2016 ਨੂੰ ਪੱਤਰ ਜਾਰੀ ਕਰ ਕੇ ਬਦੇਸ਼ਾਂ ਵਿੱਚ ਰਹਿ ਰਹ ੇਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਭੱਤੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਜਥੇਬੰਦਕ ਦਬਾਅ ਅਤੇ ਰਾਜਨੀਤਕ ਹਾਲਤ ਕਾਰਣ ਭਾਵੇਂ ਉਸ ਪੱਤਰ ‘ਤੇ ਅਮਲ ਆਰਜ਼ੀ ਤੌਰ ‘ਤੇ ਰੋਕ ਦਿੱਤਾ ਹੈ। ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਅਤੇ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਪੱਕੇ ਤੌਰ ‘ਤੇ ਰੋਕਣ ਅਤੇ ਪੈਨਸ਼ਨਰ ਵਿਰੋਧੀ ਫੈਸਲਿਆਂ ਦਾ ਟਾਕਰਾ ਕਰਨ ਲਈ ਵਧੇਰੇ ਜਥੇਬੰਦਕ ਤੇ ਕਾਨੂੰਨੀ ਯਤਨਾਂ ਦੀ ਲੋੜ ਹੈ। 10 ਸਤੰਬਰ ਦੇ ਇਜਲਾਸ ਵਿੱਚ ਪੈਨਸ਼ਨਰਾਂ ਦੇ ਮਸਲਿਆਂ ‘ਤੇ ਵਿਚਾਰ ਕਰਕੇ ਸਾਰਿਆਂ ਤੋਂ ਸੁਝਾਅ ਮੰਗ ਕੇ ਅਗਲਾ ਪ੍ਰੋਗਰਾਮ ਤਹਿ ਕੀਤਾ ਜਾਵੇਗਾ।
ਵਸੂਲ ਕੀਤੀ ਮੈਂਬਰਸ਼ਿੱਪ ਫੀਸ ਦੀਆ ਰਸੀਦਾਂ ਦਿੱਤੀਆਂ ਜਾਣਗੀਆ ਅਤੇ ਹੁਣ ਤੱਕ ਦਾ ਸਾਰਾ ਹਿਸਾਬ ਦੱਸਿਆ ਜਾਵੇਗਾ। ਭਵਿੱਖ ਵਿੱਚ ਏਕਤਾ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਸਰਕਾਰੀ / ਅਰਧ ਸਰਕਾਰੀ ਪੈਨਸ਼ਨਰਾਂ ਨੂੰ ਬੇਨਤੀ ਹੈ ਕਿ ਇਸ ਇਜਲਾਸ ਵਿੱਚ ਪਹੁੰਚ ਕੇ ਆਪਣੇ ਕੀਮਤੀ ਸੁਝਾਅ ਦੇਣ। ਜਿਹੜੇ ਵਿਅਕਤੀ ਅਜੇ ਤੱਕ ਮੈਂਬਰਸਿੱਪ ਨਹੀਂ ਲੈ ਸਕੇ ਉਹ ਮੈਂਬਰਸ਼ਿੱਪ ਜਰੂਰ ਲੈ ਲੈਣ। ਚਾਹ ਅਤੇ ਸਨੈਕਸ ਦਾ ਪਰਬੰਧ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਪ੍ਰੋ:ਜੰਗੀਰ ਸਿੰਘ ਕਾਹਲੋਂ 647-533-8297, ਪਰਮਜੀਤ ਬੜਿੰਗ 647-963-0331 ਜਾਂ ਪਰਮਜੀਤ ਸਿੰਘ ਢਿੱਲੋਂ 416-527-1040 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …