ਪੀਲ ਰੀਜਨ/ਬਿਊਰੋ ਨਿਊਜ਼ : 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਇਕ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ 28 ਸਾਲ ਦੇ ਮੈਥਿਊ ਵਿਜਿਟ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਬਰੈਂਪਟਨ ‘ਚ ਰਹਿੰਦਾ ਹੈ ਅਤੇ ਸੈਂਟਰ ਸਟਰੀਟ ਏਰੀਆ ‘ਚ ਇਕ ਮੋਟਰ ਵਹੀਕਲ ਚਲਾਉਂਦਾ ਹੈ। ਉਸਨੇ ਜਾਣ-ਬੁੱਝ ਕੇ ਇਕ ਘਰ ਦੇ ਬਾਹਰ ਆਪਣਾ ਵਹੀਕਲ ਰੋਕਿਆ ਅਤੇ ਇਸ ਬਾਰੇ ‘ਚ ਗੱਲ ਕਰਨ ‘ਤੇ ਉਸ ਨੇ ਨਸਲੀ ਕੁਮੈਂਟ ਕਰਦੇ ਹੋਏ ਡ੍ਰਾਈਵੇ ਦੇ ਬਾਹਰ ਖੜ੍ਹੇ ਵਿਅਕਤੀ ‘ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ। ਇਸ ਘਟਨਾ ‘ਚ ਜ਼ਖਮੀ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਦੀ ਉਮਰ 31 ਸਾਲ ਅਤੇ ਉਹ ਬਰੈਂਪਟਨ ਨਿਵਾਸੀ ਹੈ। ਮੈਥਿਊ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ।