10.3 C
Toronto
Saturday, September 26, 2026
spot_img
Homeਕੈਨੇਡਾਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ...

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਨਗਰ ਕੀਰਤਨ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਨਗਰ ਕੀਰਤਨਬਰੈਂਪਟਨ : ਲੰਘੇ ਦਿਨ ਬਰੈਂਪਟਨ ਦੇ 32 ਰੀਗਨ ਰੋਡ ‘ਤੇ ਸਥਿਤ ਗੁਰਦੁਆਰਾ ਸਿੱਖ ਸੰਗਤ ਤੇ ਆਸ-ਪਾਸ ਦੀਆਂ ਸਿੱਖ ਸੰਗਤਾਂ ਵੱਲੋਂ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਿੱਖ ਸੰਗਤ ਉਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਨਗਰ ਕੀਤਰਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦੁਪਹਿਰੇ 1 ਵਜੇ ਤੋਂ ਚੱਲਕੇ ਰੀਗਨ ਰੋਡ ਤੋਂ ਹੁੰਦਾ ਹੋਇਆ ਵੈਨਕ੍ਰਿਕ ਡਰਾਈਵ ਤੋਂ ਵਾਪਿਸ ਰੀਗਨ ਰੋਡ ‘ਤੇ ਆਇਆ। ਤਿੰਨ ਘੰਟੇ ਦੌਰਾਨ ਨਗਰ ਕੀਰਤਨ ਨੇ ਰਾਹ ਵਿਚ ਵੀ ਪੜਾਅ ਕੀਤੇ। ਰਾਸਤੇ ਵਿਚ ਵੱਖ-ਵੱਖ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਵੱਲੋਂ ਸੰਗਤ ਲਈ ਚਾਹ-ਪਾਣੀ ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਨਗਰ ਕੀਰਤਨ ‘ਚ ਵੱਖ-ਵੱਖ ਸਮਾਜਿਕ ਤੇ ਪੰਥ ਪ੍ਰਸਿੱਧ ਰਾਗੀ-ਢਾਡੀਆਂ ਤੇ ਰਾਜਸੀ ਆਗੂਆਂ ਨੇ ਸ਼ਿਰਕਤ ਕੀਤੀ ਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰੁ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਇੱਕ ਗੱਡੀ ਵਿੱਚ ਸਜਾਇਆ ਗਿਆ ਸੀ ਅਤੇ ਜਿਸ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ। ਸਟੇਜ ਦੀ ਕਾਰਵਾਈ ਅਮਰਜੀਤ ਸਿੰਘ ਮਾਨ ਵਲੋਂ ਨਿਭਾਈ ਗਈ। ਸਾਰੇ ਰਸਤੇ ਸੰਗਤਾਂ ਵਲੋਂ ਗੁਰੁ ਸਾਹਿਬ ਗਾਇਨ ਕੀਤਾ ਗਿਆ। ਇਸ ਦਿਨ ਮੌਸਮ ਵਧੀਆ ਹੋਣ ਕਰਕੇ ਸੰਗਤਾਂ ਵਲੋਂ ਭਾਰੀ ਗਿਣਤੀ ਵਿੱਚ ਇਸ ਵਿੱਚ ਸ਼ਿਰਕਤ ਕੀਤੀ ਗਈ।

RELATED ARTICLES
POPULAR POSTS