Breaking News
Home / ਕੈਨੇਡਾ / ਸਟੀਫਨ ਡਿਯੋਨ ਈਯੂ ਅਤੇ ਜਰਮਨੀ ‘ਚ ਰਾਜਦੂਤ ਬਣਨਗੇ

ਸਟੀਫਨ ਡਿਯੋਨ ਈਯੂ ਅਤੇ ਜਰਮਨੀ ‘ਚ ਰਾਜਦੂਤ ਬਣਨਗੇ

logo-2-1-300x105-3-300x105ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰਾਂ ‘ਚ ਮੰਤਰੀ ਰਹੇ ਸਟੀਫਨ ਡਿਯੋਨ ਨੇ ਈਯੂ ਅਤੇ ਜਰਮਨੀ ‘ਚ ਰਾਜਦੂਤ ਦਾ ਅਹੁਦਾ ਸਵੀਕਾਰ ਕਰ ਲਿਆ ਹੈ। ਉਨ੍ਹਾਂ ਨਾਲ ਜੌਹਨ ਮਕੱਲਮ ਵੀ ਯੂਰਪ ਅਤੇ ਚੀਨ ‘ਚ ਕੈਨੇਡਾ ਦੇ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਸਟੀਫਨ ਡਿਯੋਨ ਫੈਡਰਲ ਸਰਕਾਰ ‘ਚ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ ਜੌਹਨ ਮਕੱਲਮ ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਹਨ। ਡਿਯੋਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ ਦੇ ਸੀਨੀਅਰ ਡਿਪਲੋਮੈਟ ਦਾ ਅਹੁਦਾ ਸਵੀਕਾਰ ਕਰ ਲਿਆ ਹੈ। ਐਮ ਜੌਹਨ ਨੇ ਦੱਸਿਆ ਕਿ ਉਹ ਵੀ ਹਾਊਸ ਨੂੰ ਛੱਡ ਕੇ ਚੀਨ ‘ਚ ਕੈਨੇਡਾ ਦੇ ਰਾਜਦੂਤ ਬਣਨ ਜਾ ਰਹੇ ਹਨ। ਇਨ੍ਹਾਂ ਦੋਵੇਂ ਕੈਬਨਿਟ ਮੰਤਰੀਆਂ ਨੂੰ ਲੰਘੇ ਮਹੀਨੇ ਹੀ ਮੰਤਰੀ ਮੰਡਲ ‘ਚ ਕੀਤੇ ਗਏ ਬਦਲਾਅ ਤੋਂ ਬਾਅਦ ਪੁਰਾਣੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਡਿਯੋਨ ਨੇ ਕਿਹਾ ਕਿ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਹ ਵਿਚਾਰ ਕਰ ਰਹੇ ਸਨ ਕਿ ਉਹ ਟੀਚਿੰਗ ‘ਚ ਵਾਪਸ ਜਾਣ ਜਾਂ ਲੋਕਾਂ ਦੀ ਸੇਵਾ ਕਰਨ। ਯੂਨੀਵਰਸਿਟੀ ਆਫ਼ ਮਾਂਟਰੀਅਲ ਤੋਂ ਪੇਸ਼ਕਸ਼ ਮਿਲੀ ਸੀ ਪ੍ਰੰਤੂ ਉਨ੍ਹਾਂ ਨੇ ਟੀਚਿੰਗ ਦੀ ਬਜਾਏ ਡਿਪਲੋਮੈਟ ਦੇ ਅਹੁਦੇ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਮੈਂ ਯੂਰਪ ਦੇ ਨਾਲ ਕੈਨੇਡਾ ਦੇ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹਾਂ। ਇਹ ਮੇਰੇ ਲਈ ਇਕ ਵੱਡਾ ਸਨਮਾਨ ਹੈ। ਉਥੇ ਜੌਹਨ ਮਕੱਲਮ ਚੀਨ ‘ਚ ਕੰਮ ਚੁੱਕੇ ਹਨ ਅਤੇ ਉਹ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਸਮਝਦੇ ਹਨ। ਮੈਂ ਇਸ ਅਹੁਦੇ ‘ਤੇ ਕਾਫ਼ੀ ਮਿਹਨਤ ਨਾਲ ਕੰਮ ਕਰਾਂਗਾ ਅਤੇ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਵਾਂਗਾ। ਜੌਹਨ ਮਕੱਲਮ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਹੁਣ ਅਹਿਮਦ ਹੁਸੈਨ ਦੇ ਤਜ਼ਰਬੇਕਾਰ ਹੱਥਾਂ ‘ਚ ਹੈ ਅਤੇ ਉਹ ਕਾਫ਼ੀ ਵੱਡਾ ਜਿਗਰਾ ਰੱਖਦੇ ਹਨ। ਉਹ ਬੀਤੇ ਦਿਨੀਂ 20 ਹਜ਼ਾਰ ਸੀਰੀਆਈ ਰਫਿਊਜ਼ੀਆਂ ਨੂੰ ਕੈਨੇਡਾ ਲਿਆ ਕੇ ਵਸਾਉਣ ਦੀ ਮੁਹਿੰਮ ‘ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …