ਬਰੈਂਪਟਨ/ ਬਿਊਰੋ ਨਿਊਜ਼
ਪੀਲ ਰੀਜ਼ਨਲ ਪੁਲਿਸ ਦੀ ਜਾਂਚ ਟੀਮ ਮੇਜਰ ਕੋਲੀਜਨ ਬਿਊਰੋ ਦੇ ਜਾਂਚਕਾਰਾਂ ਨੇ ਬਰੈਂਪਟਨ ਦੇ ਇਕ ਨੌਜਵਾਨ ਨੂੰ ਟੱਕਰ ਮਾਰ ਕੇ ਫ਼ਰਾਰ ਹੋਣ ਦੇ ਮਾਮਲੇ ‘ਚ ਇਕ ਮਹਿਲਾ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ 27 ਜਨਵਰੀ ਦੀ ਹੈ ਜਦੋਂ ਰਾਤ ਦੇ ਕਰੀਬ 8.20 ਵਜੇ ਇਕ 17 ਸਾਲਾ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਬਰੈਂਪਟਨ ‘ਚ ਬ੍ਰਾਮੇਲੀਆ ਰੋਡ ਪਾਰ ਕਰਨ ਦਾ ਯਤਨ ਕਰ ਰਿਹਾ ਸੀ।
ਨੌਜਵਾਨ ਅਜੇ ਸੜਕ ‘ਤੇ ਹੀ ਸੀ ਕਿ ਉਸ ਨੇ ਦੇਖਿਆ ਕਿ ਇਕઠઠਕਾਰ ਤੇਜ਼ੀ ਨਾਲ ਆ ਰਹੀ ਹੈ ਅਤੇ ਉਸ ਨੇ ਪਿੱਛੇ ਮੁੜਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਵਾਹਨ ਨਾਲ ਟਕਰਾਅ ਗਿਆ। ਵਾਹਨ 2011 ਮਾਡਲ ਦੀ ਟੋਇਟਾ ਕੈਮਰੀ ਸੀ ਅਤੇ ਹਾਦਸੇ ਤੋਂ ਬਾਅਦ ਉਹ ਘਟਨਾ ਸਥਾਨ ‘ਤੇ ਰੁਕੀ ਵੀ ਨਹੀਂ ।
ਪੀੜਤ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ‘ਚ 32 ਸਾਲਾ ਅਮਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਹਾਦਸੇ ਤੋਂ ਬਾਅਦ ਉਹ ਮੌਕੇ ‘ਤੇ ਨਹੀਂ ਰੁਕੀ ਸੀ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਕੋਈ ਵੀਡੀਓ ਜਾਂ ਹਾਦਸੇ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾਵੇ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …