20.5 C
Toronto
Tuesday, September 29, 2026
spot_img
Homeਪੰਜਾਬਭਾਜਪਾ ਦਾ ਅਕਾਲੀ ਦਲ ਨਾਲ ਹੁਣ ਨਹੀਂ ਹੋਵੇਗਾ ਗਠਜੋੜ : ਹਰਦੀਪ ਪੁਰੀ

ਭਾਜਪਾ ਦਾ ਅਕਾਲੀ ਦਲ ਨਾਲ ਹੁਣ ਨਹੀਂ ਹੋਵੇਗਾ ਗਠਜੋੜ : ਹਰਦੀਪ ਪੁਰੀ

ਭਾਜਪਾ ਦਾ ਅਕਾਲੀ ਦਲ ਨਾਲ ਹੁਣ ਨਹੀਂ ਹੋਵੇਗਾ ਗਠਜੋੜ : ਹਰਦੀਪ ਪੁਰੀਨਵੀਂ ਦਿੱਲੀ : ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਭਾਜਪਾ ਦਾ ਅਕਾਲੀ ਦਲ ਨਾਲ ਮੁੜ ਗਠਜੋੜ ਕਰਨ ਦਾ ਕੋਈ ਇਰਾਦਾ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਦੀਪ ਪੁਰੀ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਦੇ ਮਾਮਲੇ ਵਿਚ ਉਹ ਸਮਝਦੇ ਹਨ ਕਿ ਮੁੜ ਵਿਆਹ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਤੋਂ ਕਈ ਆਗੂਆਂ ਦਾ ਭਾਜਪਾ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਹੈ ਤੇ ਅੱਗੇ ਵੀ ਜਿਹੜਾ ਵੀ ਕੋਈ ਅਕਾਲੀ ਆਗੂ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਅਸੀਂ ਉਸਦਾ ਸਵਾਗਤ ਕਰਾਂਗੇ ਪਰ ਗਠਜੋੜ ਦਾ ਫਿਲਹਾਲ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।

 

RELATED ARTICLES
POPULAR POSTS