Breaking News
Home / ਪੰਜਾਬ / ਕੈਪਟਨ ਅਮਰਿੰਦਰ ਦੇ ਬਿਆਨ ਦੀ ਚਾਰੇ ਪਾਸਿਆਂ ਤੋਂ ਹੋਣ ਲੱਗੀ ਨਿੰਦਾ

ਕੈਪਟਨ ਅਮਰਿੰਦਰ ਦੇ ਬਿਆਨ ਦੀ ਚਾਰੇ ਪਾਸਿਆਂ ਤੋਂ ਹੋਣ ਲੱਗੀ ਨਿੰਦਾ

ਕਿਹਾ ਸੀ – ਪਾਕਿ ਬਾਜ਼ ਨਾ ਆਇਆ ਤਾਂ ਮੂਧਾ ਮਾਰ ਕੇ ਛੱਡਾਂਗੇ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਜਿੱਥੇ 70 ਸਾਲ ਬਾਅਦ ਲਾਂਘਾ ਖੁੱਲ੍ਹਣ ‘ਤੇ ਖੁਸ਼ੀ ਪ੍ਰਗਟਾਈ, ਉਥੇ ਉਨ੍ਹਾਂ ਇਸ ਦਿਨ ਵੀ ਪਾਕਿਸਤਾਨ ਨੂੰ ਚਿਤਾਵਨੀ ਦੇਣ ਤੋਂ ਗੁਰੇਜ਼ ਨਹੀਂ ਕੀਤਾ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਅਸੀਂ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ, ਮੂਧਾ ਮਾਰ ਕੇ ਛੱਡਾਂਗੇ। ਕੈਪਟਨ ਦੇ ਇਸ ਬਿਆਨ ਦੀ ਚਾਰੇ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ। ਭਾਜਪਾ, ਅਕਾਲੀ ਦਲ ਅਤੇ ‘ਆਪ’ ਦੇ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਨੂੰ ਅਜਿਹੇ ਇਤਿਹਾਸਕ ਮੌਕੇ ਅਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ। ਕੈਪਟਨ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅਸ਼ਾਂਤੀ ਫੈਲਾਉਣ ਦਾ ਕੰਮ ਨਾ ਕਰੇ ਕਿਉਂਕਿ ਨਾ ਕਸ਼ਮੀਰ ਵਿਚ ਉਸਦੀ ਗੱਲ ਬਨਣੀ ਹੈ, ਨਾ ਪੰਜਾਬ ਵਿਚ। ਪਾਕਿਸਤਾਨ ਨੇ ਪੰਜਾਬ ਪ੍ਰਤੀ ਮਾੜੀ ਨਜ਼ਰ ਰੱਖੀ ਤਾਂ ਅਸੀਂ ਉਸ ਨੂੰ ਮੂਧਾ ਮਾਰ ਕੇ ਛੱਡਾਂਗੇ।

Check Also

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੋਟੋ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ ’ਤੇ ਲਗਾਈ ਪਾਬੰਦੀ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫ਼ਿਲਮਾਂ ਦੀ ਪ੍ਰਮੋਸ਼ਨ ’ਤੇ ਵੀ ਲਗਾਈ ਰੋਕ ਅੰਮਿ੍ਰਤਸਰ/ਬਿਊਰੋ …