Breaking News
Home / ਭਾਰਤ / ਧਾਰਮਿਕ ਗ੍ਰੰਥਾਂ ਤੋਂ ਨਹੀਂ ਹਟੇਗਾ ਜੀਐਸਟੀ

ਧਾਰਮਿਕ ਗ੍ਰੰਥਾਂ ਤੋਂ ਨਹੀਂ ਹਟੇਗਾ ਜੀਐਸਟੀ

ਅਦਾਲਤ ਨੇ ਧਾਰਮਿਕ ਗ੍ਰੰਥਾਂ ਦੀ ਵਿਕਰੀ ਨੂੰ ਮੰਨਿਆ ਕਾਰੋਬਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਵਿਚ ਜੀਐਸਟੀ ਕੋਰਟ ਨੇ ਧਾਰਮਿਕ ਗ੍ਰੰਥਾਂ ਦੀ ਵਿਕਰੀ ਨੂੰ ਇੱਕ ਕਾਰੋਬਾਰ ਮੰਨਦੇ ਹੋਏ ਗੀਤਾ, ਕੁਰਾਨ ਅਤੇ ਬਾਈਬਲ ਦੀ ਵਿਕਰੀ ਨੂੰ ਜੀਐਸਟੀ ਟੈਕਸ ਦੇ ਦਾਇਰੇ ਵਿਚ ਰੱਖਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਧਾਰਮਿਕ ਗ੍ਰੰਥ, ਧਾਰਮਿਕ ਮੈਗਜ਼ੀਨ ਅਤੇ ਡੀ. ਵੀ. ਡੀਜ਼ ਦੇ ਨਾਲ-ਨਾਲ ਧਰਮਸ਼ਾਲਾ, ਲੰਗਰ ਜੀ. ਐੱਸ. ਟੀ. ਦੇ ਦਾਇਰੇ ਵਿਚ ਹੋਣਗੇ। ਇਨ੍ਹਾਂ ਦੀ ਵਿਕਰੀ ਇਕ ਕਾਰੋਬਾਰ ਹੈ ਅਤੇ ਇਨ੍ਹਾਂ ਨੂੰ ਟੈਕਸ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੈ। ਮਹਾਰਾਸ਼ਟਰ ਦੀ ਅਦਾਲਤ ਕੋਲ ਟੈਕਸ ਸਬੰਧੀ ਇਹ ਮਾਮਲਾ ਸ਼੍ਰੀਮਦ ਰਾਜਚੰਦਰ ਅਧਿਆਤਮਕ ਸਤਿਸੰਗ ਸਾਧਨਾ ਕੇਂਦਰ ਲੈ ਕੇ ਆਇਆ ਸੀ।
ਜ਼ਿਕਰਯੋਗ ਹੈ ਕਿ ਜੀਐੱਸਟੀ ਐਕਟ ਦੇ ਸੈਕਸ਼ਨ 2 (17) ਦੇ ਤਹਿਤ ਜੇਕਰ ਧਰਮ ਨਾਲ ਜੁੜੇ ਟਰੱਸਟ ਅਜਿਹੇ ਕਿਸੇ ਕੰਮ ਦਾ ਸਹਾਰਾ ਲੈਂਦੇ ਹਨ ਜਿੱਥੇ ਕਿਸੇ ਚੀਜ਼ ਅਤੇ ਸੇਵਾ ਲਈ ਪੈਸਾ ਲਿਆ ਜਾਂਦਾ ਹੈ ਤਾਂ ਉਸ ਨੂੰ ਕੰਮ-ਕਾਜ ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ ਅਤੇ ਉਸ ਉੱਤੇ 18 ਫੀਸਦੀ ਦੀ ਦਰ ਨਾਲ ਜੀਐੱਸਟੀ ਵਸੂਲਿਆ ਜਾਵੇਗਾ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …