ਘੁੱਗੀ ਤੇ ਖਹਿਰਾ ਦੇ ਨਰਾਜ਼ ਹੋਣ ਦੀਆਂ ਚਰਚਾਵਾਂ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਪੰਜਾਬ ਵਿਧਾਇਕਾਂ ਦੀ ਹੋਈ ਬੈਠਕ ਦੌਰਾਨ ਭਗਵੰਤ ਮਾਨ ਹੱਥ ਪੰਜਾਬ ‘ਚ ਪਾਰਟੀ ਦੀ ਵਾਗਡੋਰ ਸੌਂਪਣ ‘ਤੇ ਸਹਿਮਤੀ ਬਣ ਗਈ। ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਨਵਾਂ ਕਨਵੀਨਰ ਥਾਪਣ ਦਾ ਫੈਸਲਾ ਲਿਆ ਗਿਆ, ਉਸੇ ਵਕਤ ਮੌਜੂਦਾ ਕਨਵੀਨਰ ਗੁਰਪ੍ਰੀਤ ਘੁੱਗੀ ਵਲੋਂ ਅਤੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਵਲੋਂ ਆਪਣਾ ਵਿਰੋਧ ਵੀ ਦਰਜ ਕਰਵਾਇਆ ਗਿਆ। ਇਸ ਸਭ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਕਨਵੀਨਰ ਥਾਪਣਾ ਤੈਅ ਕਰ ਲਿਆ ਗਿਆ ਤੇ ਉਹਨਾਂ ਨਾਲ ਅਮਨ ਅਰੋੜਾ ਨੂੰ ਕੋ-ਕਨਵੀਨਰ ਬਣਾਉਣ ਦਾ ਫੈਸਲਾ ਲਿਆ ਗਿਆ। ਚਰਚਾ ਤਾਂ ਇਹ ਵੀ ਹੈ ਕਿ ਸੁਖਪਾਲ ਖਹਿਰਾ ਨੇ ਚੀਫ ਵਿਪ ਅਤੇ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਸਭ ਗੱਲਾਂ ਦੀ ਅਧਿਕਾਰਤ ਪੁਸ਼ਟੀ ਅਜੇ ਪਾਰਟੀ ਵਲੋਂ ਨਹੀਂ ਕੀਤੀ ਗਈ।
Check Also
ਐਸਜੀਪੀਸੀ ਨੂੰ ਭਾਜਪਾ ਆਗੂ ਲਾਲਪੁਰਾ ਦੇ ਬਿਆਨ ’ਤੇ ਸਖਤ ਇਤਰਾਜ਼
ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਿਆ ਵਿਸ਼ਨੂੰ ਦਾ ਅਵਤਾਰ ਅੰਮਿ੍ਰਤਸਰ/ਬਿਊਰੋ …