ਕਿਹਾ, ਡੇਰਾ ਸਿਰਸਾ ਗਏ ਸਾਰੇ ਸਿੱਖ ਆਗੂਆਂ ਨਾਲ ਕੋਈ ਸਾਂਝ ਨਾ ਰੱਖੀ ਜਾਵੇ
ਅੰਮ੍ਰਿਤਸਰ/ਬਿਊਰੋ ਨਿਊਜ਼
ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਹਮਾਇਤ ਲੈਣ ਲਈ ਡੇਰਾ ਸਿਰਸਾ ਗਏ ਸਿੱਖ ਆਗੂਆਂ ਦੇ ਸਿਆਸੀ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿਦੇਸ਼ ਵੱਸਦੀ ਸਮੂਹ ਸਿੱਖ ਸੰਗਤ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਡੇਰੇ ਗਏ ਸਾਰੇ ਸਿੱਖ ਆਗੂਆਂ ਨਾਲ ਕੋਈ ਰਾਜਨੀਤਕ ਸਾਂਝ ਨਾ ਰੱਖੇ। ਇਹ ਹੁਕਮਨਾਮਾ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੁਣਾਇਆ ਹੈ। ਚੇਤੇ ਕਿ ਡੇਰੇ ਤੋਂ ਹਮਾਇਤ ਲੈਣ ਵਾਲੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਤਨਖਾਹ ਲਗਾਈ ਸੀ, ਅਤੇ ਤਿੰਨ ਆਗੂਆਂ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਨੇ ਆਪਣੀ ਤਨਖਾਹ ਪੂਰੀ ਕਰ ਲਈ ਹੈ।
Home / ਪੰਜਾਬ / ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਡੇਰਾ ਸਿਰਸਾ ਤੋਂ ਹਮਾਇਤ ਲੈਣ ਵਾਲੇ ਸਿੱਖ ਆਗੂਆਂ ਦੀ ਕੀਤਾ ਬਾਈਕਾਟ
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …