20.9 C
Toronto
Wednesday, September 2, 2026
spot_img
Homeਪੰਜਾਬਅਮਰੀਕਾ 'ਚ ਕੋਰੋਨਾ ਦਾ ਕਹਿਰ, ਫਿਰ ਵੀ ਪਰਵਾਸੀ ਭਾਰਤੀ ਜਾਣ ਲਈ ਕਾਹਲੇ

ਅਮਰੀਕਾ ‘ਚ ਕੋਰੋਨਾ ਦਾ ਕਹਿਰ, ਫਿਰ ਵੀ ਪਰਵਾਸੀ ਭਾਰਤੀ ਜਾਣ ਲਈ ਕਾਹਲੇ

ਅਮਰੀਕਾ ‘ਚ ਕੋਰੋਨਾ ਦਾ ਕਹਿਰ, ਫਿਰ ਵੀ ਪਰਵਾਸੀ ਭਾਰਤੀ ਜਾਣ ਲਈ ਕਾਹਲੇਅੰਮ੍ਰਿਤਸਰ/ਬਿਊਰੋ ਨਿਊਜ਼ :
ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਭਰ ‘ਚ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਸੋਸ਼ਲ ਡਿਸਟੈਂਸਿੰਗ ਘਟਾਉਣ ਲਈ ਰਾਸ਼ਟਰੀ ਤੇ ਅੰਤਰਾਸ਼ਟਰੀ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਭਾਰਤ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਮੁਸਾਫਰ ਭਾਰਤ ਵਿੱਚ ਫਸ ਗਏ ਸਨ। ਉਸੇ ਤਰ੍ਹਾਂ ਹੀ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਨਾਗਰਿਕ ਵੀ ਇੱਥੇ ਫਸੇ ਹੋਏ ਹਨ। ਇਸੇ ਦੇ ਚੱਲਦਿਆਂ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਦੋ ਫਲਾਈਟਾਂ ਨਵੀਂ ਦਿੱਲੀ ਜਾਣਗੀਆਂ, ਜਿਨ੍ਹਾਂ ਵਿੱਚ ਅਮਰੀਕਾ ਜਾਣ ਵਾਲੇ ਇਛੁੱਕ ਮੁਸਾਫਰਾਂ ਨੂੰ ਲਿਜਾਇਆ ਜਾਵੇਗਾ। ਇਹ ਦਿੱਲੀ ਤੋਂ ਵੱਖਰੀ ਫਲਾਈਟ ਰਾਹੀਂ ਅਮਰੀਕਾ ਜਾਣਗੇ। ਏਅਰਪੋਰਟ ‘ਤੇ ਲੱਗੀ ਪਹਿਲੀ ਸੂਚੀ ‘ਚ 96 ਮੁਸਾਫਰਾਂ ਦੇ ਨਾਂਵਾਂ ਨੂੰ ਕਲੀਅਰ ਕੀਤਾ ਗਿਆ ਹੈ। ਅਮਰੀਕਾ ਜਾਣ ਵਾਲੇ ਮੁਸਾਫਰਾਂ ‘ਚੋਂ 16 ਭਾਰਤੀ ਨਾਗਰਿਕ ਹਨ। ਇੱਕ ਇੰਗਲੈਂਡ ਦਾ ਨਾਗਰਿਕ ਹੈ ਤੇ ਬਾਕੀ 79 ਅਮਰੀਕਾ ਦੇ ਰਹਿਣ ਵਾਲੇ ਹਨ।

RELATED ARTICLES
POPULAR POSTS