ਐਕਟਿਵ ਮਾਮਲਿਆਂ ਦੀ ਗਿਣਤੀ 630 ਤੋਂ ਜ਼ਿਆਦਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਕਰੋਨਾ ਦੇ ਮਾਮਲੇ ਦਿਨੋ ਦਿਨ ਫਿਰ ਵਧਣ ਲੱਗੇ ਹਨ। ਪਿਛਲੇ ਦਿਨੀਂ 1119 ਸੈਂਪਲਾਂ ਵਿਚੋਂ 72 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਹੈ। ਸਿਹਤ ਵਿਭਾਗ ਨੇ ਸੂਬੇ ਵਿਚੋਂ 1242 ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਸਨ। ਇਸਦੇ ਚੱਲਦਿਆਂ ਪੰਜਾਬ ਵਿਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 630 ਤੋਂ ਜ਼ਿਆਦਾ ਹੋ ਚੁੱਕੀ ਹੈ। ਸੂਬੇ ਵਿਚ ਕਰੋਨਾ ਦੇ 13 ਮਰੀਜ਼ ਲੈਵਲ-2 ਅਤੇ ਲੈਵਲ 3 ਦੇ ਹਨ। ਜਲੰਧਰ ਵਿਚ ਲੈਵਲ-3 ਦੇ ਇਕ ਮਰੀਜ਼ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਨੂੰ ਆਈ.ਸੀ.ਯੂ. ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਹੋਰ 12 ਮਰੀਜ਼ ਆਕਸੀਜਨ ਦੀ ਸਪੋਰਟ ’ਤੇ ਹਨ। ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿਚ ਕਰੋਨਾ ਦੇ ਮਾਮਲੇ ਜ਼ਿਆਦਾ ਹਨ ਅਤੇ ਜਲੰਧਰ ਵਿਚ ਕਰੋਨਾ ਮਾਮਲਿਆਂ ਦੀ ਗਿਣਤੀ ਹੁਣ ਕੁਝ ਘਟੀ ਹੈ।
Check Also
ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਹਾਈ ਕੋਰਟ ਨੇ 22 ਅਪ੍ਰੈਲ ਤੱਕ ਗਿ੍ਰਫਤਾਰੀ ’ਤੇ ਲਗਾਈ ਰੋਕ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸੀ ਵਿਧਾਇਕ …