ਮਜੀਠੀਆ ਨੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਐਸਆਈਟੀ ਤੋਂ ਹੋਰ ਸਮੇਂ ਦੀ ਕੀਤੀ ਮੰਗ
ਪਟਿਆਲਾ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ’ਚ ਅੱਜ ਬੁੱਧਵਾਰ ਨੂੰ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਐਸਆਈਟੀ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਜੋ ਦਸਤਾਵੇਜ਼ ਐਸਆਈਟੀ ਦੇ ਮੈਂਬਰਾਂ ਨੇ ਉਨ੍ਹਾਂ ਕੋਲੋਂ ਮੰਗੇ ਸਨ। ਉਹ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਨਹੀਂ, ਜਿਸ ਦੇ ਚਲਦਿਆਂ ਸਬੰਧਤ ਦਸਤਾਵੇਜ਼ ਉਪਲਬਧ ਕਰਵਾਉਣ ਲਈ ਉਨ੍ਹਾਂ ਕੁੱਝ ਹੋਰ ਸਮੇਂ ਮੰਗ ਕੀਤੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਡਰੱਗ ਮਾਮਲੇ ’ਚ ਘਿਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਲੰਘੀ 18 ਦਸੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਏ ਸਨ। ਜਿੱਥੇ ਏਡੀਜੀਪੀ ਮੁਖਵਿੰਦਰ ਸਿੰਘ ਦੇ ਦਫ਼ਤਰ ’ਚ ਐਸਆਈਟੀ ਨੇ ਮਜੀਠੀਆ ਕੋਲੋਂ ਲਗਭਗ 7 ਘੰਟੇ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਐਸਆਈਟੀ ਨੇ ਮਜੀਠੀਆ ਨੋਟਿਸ ਭੇਜ ਕੇ 27 ਦਸੰਬਰ ਨੂੰ ਮੁੜ ਤੋਂ ਪੇਸ਼ ਹੋਣ ਲਈ ਆਖਿਆ ਸੀ ਪ੍ਰੰਤੂ ਉਹ ਅੱਜ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ।