17.4 C
Toronto
Monday, June 1, 2026
spot_img
Homeਪੰਜਾਬਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ

ਬੇਅਦਬੀ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ

ਸੁਮੇਧ ਸੈਣੀ ਤੇ ਉਮਰਾਨੰਗਲ ਖਿਲਾਫ਼ ਸੁਣਵਾਈ 27 ਤੱਕ ਟਲੀ
ਫਰੀਦਕੋਟ/ਬਿਊਰੋ ਨਿਊਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਅੱਜ ਸਾਰੇ ਮੁਲਜਮ ਅਦਾਲਤ ‘ਚ ਪੇਸ਼ ਹੋਏ। ਪੁਲਿਸ ਸੁਰਖਿਆ ਪ੍ਰਬੰਧਾਂ ਹੇਠ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ,ਆਈ ਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ,ਐਸਪੀ ਬਲਜੀਤ ਸਿੰਘ,ਪੰਕਜ ਬਾਂਸਲ, ਡੀਐਸਪੀ ਬਿਕਰਮ ਸਿੰਘ ਆਦਿ ਸਾਰੇ ਮੁਲਜ਼ਮਾਂ ਦੀ ਪੇਸ਼ੀ ਅੱਜ ਫਰੀਦਕੋਟ ਦੀ ਅਦਾਲਤ ‘ਚ ਹੋਈ। ਅਦਾਲਤ ਨੇ ਮੁੱਢਲੀ ਸੁਣਵਾਈ ਤੋਂ ਬਾਅਦ ਇਸ ਕੇਸ ਦੀ ਅਗਲੀ ਤਰੀਕ 27 ਅਪ੍ਰੈਲ ਨਿਸਚਿਤ ਕੀਤੀ ਹੈ। ਉਸ ਦਿਨ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਮਾਮਲੇ ਵਿਚ ਨਾਮਜ਼ਦ ਹੋਏ ਮੁਲਜਮਾਂ ਖਿਲਾਫ ਚਾਰਜ ਲਾਉਣ ਦੇ ਮੁੱਦੇ ‘ਤੇ ਬਹਿਸ ਹੋਵੇਗੀ।

 

 

RELATED ARTICLES
POPULAR POSTS