8.6 C
Toronto
Thursday, April 30, 2026
spot_img
Homeਪੰਜਾਬਅੰਮ੍ਰਿਤਸਰ ਤੋਂ ਹੇਮਕੁੰਟ ਸਾਹਿਬ ਗਏ 8 ਯਾਤਰੀ ਲਾਪਤਾ

ਅੰਮ੍ਰਿਤਸਰ ਤੋਂ ਹੇਮਕੁੰਟ ਸਾਹਿਬ ਗਏ 8 ਯਾਤਰੀ ਲਾਪਤਾ

ਪਰਿਵਾਰਕ ਮੈਂਬਰਾਂ ‘ਚ ਬੇਚੈਨੀ ਦਾ ਮਾਹੌਲ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਕਸਬਾ ਚੌਕ ਮਹਿਤਾ ਤੋਂ 1 ਜੁਲਾਈ ਨੂੰ ਇਨੋਵਾ ਗੱਡੀ ਵਿਚ ਸਵਾਰ ਹੋ ਕੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ 8 ਯਾਤਰੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਯਾਤਰੀਆਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਉਨ੍ਹਾਂ ਨਾਲ ਕੋਈ ਸੰਪਰਕ ਨਾ ਹੋਣ ਕਰਕੇ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ 8 ਵਿਅਕਤੀਆਂ ਵਿੱਚ ਦੋ ਅਮਰੀਕਾ ਦੇ ਵਸਨੀਕ ਹਨ। ਉਨ੍ਹਾਂ ਨੇ 14 ਜੁਲਾਈ ਨੂੰ ਅਮਰੀਕਾ ਵਾਪਸ ਜਾਣਾ ਸੀ। ਲਾਪਤਾ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 1 ਜੁਲਾਈ ਨੂੰ ਰਵਾਨਾ ਹੋਏ ਯਾਤਰੀਆਂ ਨੇ 6 ਜੁਲਾਈ ਨੂੰ ਘਰ ਫੋਨ ਕੀਤਾ ਸੀ ਕਿ ਉਹ ਗੋਬਿੰਦ ਘਾਟ ਪਹੁੰਚ ਚੁੱਕੇ ਹਨ। ਉਸ ਤੋਂ ਬਾਅਦ ਕਿਸੇ ਨਾਲ ਵੀ ਕੋਈ ਸੰਪਰਕ ਨਹੀਂ ਹੋ ਰਿਹਾ।

RELATED ARTICLES
POPULAR POSTS