6.4 C
Toronto
Saturday, November 8, 2025
spot_img
Homeਪੰਜਾਬਅਜਮੇਰ ਔਲਖ ਦੀ ਧੀ ਸੁਹਜਪ੍ਰੀਤ ਦੀ ਭੇਤਭਰੀ ਹਾਲਤ 'ਚ ਮੌਤ

ਅਜਮੇਰ ਔਲਖ ਦੀ ਧੀ ਸੁਹਜਪ੍ਰੀਤ ਦੀ ਭੇਤਭਰੀ ਹਾਲਤ ‘ਚ ਮੌਤ

ਸਮੁੱਚੇ ਕਲਾ ਜਗਤ ਵਲੋਂ ਦੁੱਖ ਦਾ ਪ੍ਰਗਟਾਵਾ
ਬਠਿੰਡਾ/ਬਿਊਰੋ ਨਿਊਜ਼
ਆਧੁਨਿਕ ਪੰਜਾਬੀ ਨਾਟਕ ਦੇ ਵੱਡੇ ਥੰਮ੍ਹ ਅਜਮੇਰ ਔਲਖ ਦੀ ਧੀ ਤੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਸੁਹਜਪ੍ਰੀਤ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਘੀ ਦੇਰ ਸ਼ਾਮ ਸੁਹਜਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਪਰ ਨਾ ਪਰਿਵਾਰਿਕ ਮੈਂਬਰਾਂ ਤੇ ਨਾ ਹੀ ਪੁਲਿਸ ਨੇ ਇਸ ਤੱਥ ਦੀ ਪੁਸ਼ਟੀ ਕੀਤੀ ਹੈ।
ਔਲਖ ਪਰਿਵਾਰ ਦੇ ਨੇੜਲਿਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਅਜਮੇਰ ਔਲਖ ਦੇ ਦੇਹਾਂਤ ਤੋਂ ਬਾਅਦ ਸਦਮੇ ਵਿੱਚ ਸੀ ਤੇ ਵਿਸ਼ਵ ਰੰਗਮੰਚ ਦਿਵਸ ਵਾਲੇ ਦਿਨ ਉਸ ਨੇ ਇਹ ਕਦਮ ਚੁੱਕ ਲਿਆ। ઠਸੁਹਜਪ੍ਰੀਤ ਖ਼ੁਦ ਵੀ ਪਰਪੱਕ ਰੰਗਕਰਮੀ ਸੀ। ਉਸ ਨੇ ‘ਅੰਨ੍ਹੇ ਨਿਸ਼ਾਨਚੀ’ ਨਾਟਕ ਰਾਹੀਂ ਆਪਣੇ ਰੰਗਮੰਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੁਹਜਪ੍ਰੀਤ ਨੇ ਅਣਗਿਣਤ ਨਾਟਕ ਖੇਡਣ ਤੋਂ ਇਲਾਵਾ ਕਈ ਫ਼ਿਲਮਾਂ ਵਿਚ ਵੀ ਕੰਮ ਕੀਤਾ। ਸੁਹਜਪ੍ਰੀਤ ਦੇ ਦੇਹਾਂਤ ‘ਤੇ ਸਮੁੱਚੇ ਕਲਾ ਜਗਤ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS