ਈ.ਡੀ. ਕਰ ਰਹੀ ਪੁੱਛਗਿੱਛ
ਮੁੰਬਈ/ਬਿਊਰੋ ਨਿਊਜ਼
ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮਾਮਲੇ ਵਿਚ ਨੀਰਵ ਮੋਦੀ ਦੀ ਕੰਪਨੀ ਫਾਇਰ ਸਟਾਰ ਗਰੁੱਪ ਦੇ ਵਾਈਸ ਪ੍ਰਧਾਨ ਸ਼ਿਆਮ ਸੁੰਦਰ ਵਧਵਾ ਨੂੰ ਮੁੰਬਈ ਵਿਚ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿਚ ਈ.ਡੀ. ਨੇ ਪਹਿਲੀ ਗ੍ਰਿਫਤਾਰੀ ਕੀਤੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ 24 ਮਾਰਚ ਨੂੰ ਨੀਰਵ ਦੇ ਮੁੰਬਈ ਸਥਿਤ ਘਰ ਵਿਚੋਂ 36 ਕਰੋੜ ਦਾ ਸਮਾਨ ਜ਼ਬਤ ਕੀਤਾ ਸੀ। ਚੇਤੇ ਰਹੇ ਕਿ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਵਿਚ ਨੀਰਵ ਮੋਦੀ ਅਤੇ ਗੀਤਾਂਜਲੀ ਗਰੁੱਪ ਦੇ ਮਾਲਕ ਮੇਹੁਲ ਚੌਕਸੀ ਦੋਸ਼ੀ ਹਨ। ਦੋਵੇਂ ਫਰਵਰੀ ਵਿਚ ਹੋਏ ਘਪਲੇ ਦੇ ਖੁਲਾਸੇ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਬਾਹਰ ਜਾ ਚੁੱਕੇ ਹਨ। ਈ.ਡੀ. ਦੇਸ਼ ਭਰ ਵਿਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਟਿਕਾਣਿਆਂ ‘ਤੇ 251 ਛਾਪੇ ਮਾਰ ਚੁੱਕੀ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …