Breaking News
Home / ਭਾਰਤ / ਡੇਰਾ ਮੁਖੀ ਰਾਮ ਰਹੀਮ ਨੂੰ ਟੈਲੀਵਿਜ਼ਨ ਦੇਖਣ ਦੀ ਮਿਲੀ ਸਹੂਲਤ

ਡੇਰਾ ਮੁਖੀ ਰਾਮ ਰਹੀਮ ਨੂੰ ਟੈਲੀਵਿਜ਼ਨ ਦੇਖਣ ਦੀ ਮਿਲੀ ਸਹੂਲਤ

ਬੈਰਕ ‘ਚ ਬੰਦ ਅੱਧਾ ਦਰਜਨ ਕੈਦੀਆਂ ਨਾਲ ਦੇਖ ਸਕੇਗਾ ਟੈਲੀਵਿਜ਼ਨ
ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਟੈਲੀਵਿਜ਼ਨ ਦੀ ਸਹੂਲਤ ਮਿਲ ਗਈ ਹੈ ਅਤੇ ਉਸ ਦੀ ਬੈਰਕ ਦੇ ਕੋਰੀਡੋਰ ਵਿਚ ਟੀ.ਵੀ. ਲੱਗ ਗਿਆ ਹੈ। ਜਿਥੇ ਹੁਣ ਡੇਰਾ ਮੁਖੀ ਆਪਣੀ ਬੈਰਕ ਵਿਚ ਬੰਦ ਅੱਧਾ ਦਰਜ਼ਨ ਕੈਦੀਆਂ ਨਾਲ ਟੀ.ਵੀ.ਵੇਖਣ ਲੱਗਾ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜੇਲ੍ਹ ਦੇ ਦੌਰੇ ‘ਤੇ ਆਉਣ ਵਾਲੇ ਹਰੇਕ ਨਿਆਂਇਕ ਅਧਿਕਾਰੀਆਂ ਕੋਲੋਂ ਡੇਰਾ ਮੁਖੀ ਆਪਣੇ ਲਈ ਵੀ ਸੂਬੇ ਦੀਆਂ ਸਭ ਜੇਲ੍ਹਾਂ ਦੇ ਕੈਦੀਆਂ ਵਾਂਗ ਟੀ.ਟੀ.ਵੇਖਣ ਦੀ ਸਹੂਲਤ ਮੰਗਦਾ ਹੁੰਦਾ ਸੀ। ਪਿਛਲੇ ਦਿਨੀਂ ਜਦੋਂ ਰੋਹਤਕ ਦੇ ਜ਼ਿਲ੍ਹਾ ਤੇ ਸ਼ੈਸਨ ਜੱਜ ਜੇਲ੍ਹ ਦੌਰੇ ਤਾਂ ਆਏ ਤਾਂ ਡੇਰਾ ਮੁਖੀ ਨੇ ਉਨ੍ਹਾਂ ਕੋਲ ਆਪਣੀ ਟੀ.ਵੀ.ਦੀ ਮੰਗ ਮੁੜ ਦੁਹਰਾਈ ਤਾਂ ਉਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਬੈਰਕ ਵਿਚ ਟੀ.ਵੀ.ਲੱਗ ਗਿਆ, ਜਿਥੇ ਉਹ ਆਪਣੀ ਬੈਰਕ ਦੇ ਸਾਥੀ ਕੈਦੀਆਂ ਨਾਲ ਬੈਠ ਕੇ ਟੀ.ਵੀ.’ਤੇ ਆਉਣ ਵਾਲੇ ‘ਫਰੀ ਟੂ ਏਅਰ’ ਚੈਨਲ ਵੇਖ ਸਕਦਾ ਹੈ। ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿਚ ਕੈਦੀਆਂ ਦੇ ਵੇਖਣ ਲਈ ਕਾਮਨ ਏਰੀਆ ਵਿਚ ਟੀ.ਵੀ.ਲੱਗੇ ਹੁੰਦੇ ਹਨ, ਜਿਥੇ ਉਹ ਸਭ ਬੈਠ ਕੇ ਟੀ.ਵੀ.ਵੇਖ ਸਕਦੇ ਹਨ, ਪਰ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਮੁਖੀ ਨੂੰ ਆਮ ਕੈਦੀਆਂ ਤੋਂ ਵੱਖਰਾ ਰੱਖਿਆ ਗਿਆ ਹੈ ਤੇ ਇਸੇ ਲਈ ਉਨ੍ਹਾਂ ਦੀ ਬੈਰਕ ਵਿਚ ਵੱਖਰਾ ਟੀ.ਵੀ. ਲਗਾਇਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਸੁਨਾਰੀਆ ਜੇਲ੍ਹ ਵਿਚ ਡੇਰਾ ਮੁਖੀ ਦੀ ਬੈਰਕ ‘ਚ ਆਪਣੇ ਭਰੋਸੇ ਦੇ 4-5 ਕੈਦੀਆਂ ਨੂੰ ਰੱਖਿਆ ਹੋਇਆ ਹੈ। ਡੇਰਾ ਮੁਖੀ ਦੀ ਸੁਰੱਖਿਆ ਕਾਰਨ ਹੀ ਜਦੋਂ ਉਸ ਦੇ ਪਰਿਵਾਰਕ ਮੈਂਬਰ ਜਾਂ ਵਕੀਲ ਉਸ ਨੂੰ ਮਿਲਣ ਆਉਂਦੇ ਹਨ ਤਾਂ ਬਾਕੀ ਜੇਲ੍ਹ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਡੇਰਾ ਮੁਖੀ ਕੰਟੀਨ ਤੋਂ ਖਰੀਦਦਾਰੀ ਕਰਨ ਜਾਂਦਾ ਹੈ ਤਾਂ ਉਸ ਸਮੇਂ ਵੀ ਬਾਕੀ ਜੇਲ੍ਹ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਕੈਦੀਆਂ ਨੂੰ ਕਾਫੀ ਅਸੁਵਿਧਾ ਹੁੰਦੀ ਹੈ। ਡੇਰਾ ਮੁਖੀ ਦੇ ਜੇਲ੍ਹ ਵਿਚ ਆਉਣ ਤੋਂ ਬਾਅਦ ਉਸ ਦਾ ਬਾਹਰੀ ਦੁਨੀਆ ਨਾਲੋਂ ਨਾਤਾ ਟੁੱਟ ਚੁੱਕਾ ਸੀ ਅਤੇ ਹੁਣ ਉਹ ਟੀ.ਵੀ. ਤੋਂ ਰੋਜ਼ਾਨਾ ਖ਼ਬਰਾਂ ਆਦਿ ਸੁਣ ਵੇਖ ਸਕੇਗਾ। ਇਸ ਦੌਰਾਨ ਡੇਰਾ ਮੁਖੀ ਵਲੋਂ ਜੇਲ੍ਹ ‘ਚ ਸਬਜ਼ੀਆਂ ਬੀਜਣ, ਉਨ੍ਹਾਂ ਨੂੰ ਪਾਣੀ ਦੇਣ ਤੇ ਕਿਆਰੀਆਂ ਵਿਚੋਂ ਵਾਧੂ ਘਾਹ-ਫੂਸ ਹਟਾਉਣ ਦਾ ਕੰਮ ਜਾਰੀ ਹੈ, ਭਾਵੇਂ ਉਸ ਨੂੰ ਗਰਮੀ ਕਾਰਨ ਇਹ ਸਭ ਕਰਨ ਵਿਚ ਕਾਫੀ ਪ੍ਰੇਸਾਨੀ ਹੋ ਰਹੀ ਹੈ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ’ਚ 21,400 ਕਰੋੜ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਕਿਹਾ : ਐਨਡੀਏ ਦੇ ਵਧਦੇ ਪ੍ਰਭਾਵ ਤੋਂ ਡਰਿਆ ਪਰਿਵਾਰਵਾਦ ਪਟਨਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …