ਕੋਲਕਾਤਾ : ਮੁਲਕ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਦੇ ਬੰਗਲਾ ਭਾਸ਼ਾ ਵਿੱਚ ਕੀਤੇ ਅਨੁਵਾਦ ਨੂੰ ਰਿਲੀਜ਼ ਕੀਤਾ। ਪੰਜ ਸੈਂਚੀਆਂ ਵਾਲੇ ਇਸ ਅਨੁਵਾਦ ਨੂੰ ਇਥੇ ਗੋਲਪਾਰਕ ਵਿੱਚ ਰਾਮਕ੍ਰਿਸ਼ਨ ਮਿਸ਼ਨ ਇੰਸਟੀਚਿਊਟ ਆਫ਼ ਕਲਚਰ ਵੱਲੋਂ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਗੁਰੂ ਨਾਨਕ ਦੇਵ ਜੀ ਦੇ ਅਗਾਮੀ 550ਵੇਂ ਗੁਰਪੁਰਬ ਨੂੰ ਸਮਰਪਿਤ ਸੀ। ਮੁਖਰਜੀ ਨੇ ਆਪਣੇ ਸੰਬੋਧਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਬਾਰੇ ਦੱਸਿਆ। ਚਾਯੋਨ ਘੋਸ਼ ਤੇ ਝੁਮਾ ਘੋਸ਼ ਨੂੰ ਅਨੁਵਾਦ ਕਰਨ ਵਿੱਚ ਚਾਰ ਸਾਲਾਂ ਦਾ ਸਮਾਂ ਲੱਗਾ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …