ਦੁੱਖ ਹੁੰਦਾ ਹੈ ਕਿ ਕੁਝ ਲੋਕ ਬਲੈਕ ਮਨੀ ਦੇ ਹੱਕ ਵਿਚ ਮੈਦਾਨ ‘ਚ ਉਤਰੇ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ੱਕ ਲੋਕ ਸਭਾ ਵਿਚ ਤਾਂ ਚੁੱਪ ਰਹੇ ਪਰ ਦਿੱਲੀ ਵਿਚ ਹੀ ਇਕ ਹੋਰ ਪ੍ਰੋਗਰਾਮ ਦੌਰਾਨ ਉਨ੍ਹਾਂ ਆਖਿਆ ਕਿ ਮੈਂ ਦੇਖ ਰਿਹਾ ਹਾਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਇਥੋਂ ਤੱਕ ਹਿੰਮਤ ਹੋ ਗਈ ਕਿ ਕੁਝ ਲੋਕ ਜਨਤਕ ਤੌਰ ‘ਤੇ ਕੁਰੱਪਸ਼ਨ ਅਤੇ ਬਲੈਕ ਮਨੀ ਦੇ ਹੱਕ ਵਿਚ ਖੁੱਲ੍ਹੇਆਮ ਮੈਦਾਨ ਵਿਚ ਉਤਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਲਈ ਕਦਰਾਂ ਕੀਮਤਾਂ ਦਾ ਖਤਮ ਹੋ ਜਾਣਾ ਵੱਡਾ ਸੰਕਟ ਹੁੰਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਹਾਲਾਤ ਜਾਣਨ ਲਈ 90 ਦੇ ਕਰੀਬ ਆਈਏਐਸ ਅਫਸਰਾਂ ਨੂੰ ਪੂਰੇ ਦੇਸ਼ ਵਿਚ ਭੇਜਿਆ ਹੈ। ਅਫਸਰ ਵੱਖੋ-ਵੱਖ ਸੂਬਿਆਂ ਵਿਚ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਤੇ ਉਹ ਦੋ ਦਿਨਾਂ ਬਾਅਦ ਆਪਣੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਐਪ ‘ਤੇ ਵੀ ਲੋਕਾਂ ਦੇ ਸੁਝਾਅ ਮੰਗੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …