Breaking News
Home / ਭਾਰਤ / ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰ ਮੁਕਾਏ

Image Courtesy :jagbani(punjabkesari)

ਹੁਸੈਨੀਵਾਲਾ ਨੇੜਿਓਂ ਬੀ.ਐਸ.ਐਫ. ਨੇ ਇਕ ਪਾਕਿ ਘੁਸਪੈਠੀਆ ਕੀਤਾ ਕਾਬੂ
ਸ੍ਰੀਨਗਰ/ਬਿਊਰੋ ਨਿਊਜ਼
ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਦੇ ਮੇਲਹੁਰਾ ਇਲਾਕੇ ਵਿਚ ਭਾਰਤੀ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ.ਕੇ. 47 ਰਾਈਫਲ ਅਤੇ ਇਕ ਪਿਸਤੌਲ ਵੀ ਬਰਾਮਦ ਹੋਈ ਹੈ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਸ਼ਾਮ ਦਾ ਚੱਲ ਰਿਹਾ ਇਹ ਅਪਰੇਸ਼ਨ ਅੱਜ ਸਮਾਪਤ ਹੋਇਆ ਹੈ। ਧਿਆਨ ਰਹੇ ਕਿ ਇਸ ਸਾਲ ਹੁਣ ਤੱਕ ਕੁੱਲ 184 ਅੱਤਵਾਦੀਆਂ ਦਾ ਖਾਤਮਾ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਬੀਐੱਸਐੱਫ ਨੇ ਅੱਜ ਹੁਸੈਨੀਵਾਲਾ ਨੇੜਿਓਂ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕਰ ਲਿਆ। ਘੁਸਪੈਠੀਏ ਦੀ ਪਛਾਣ ਜਾਵੇਦ ਅਨਵਰ ਵਜੋਂ ਹੋਈ ਹੈ। ਬੀਐੱਸਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ 5510 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਕੁਝ ਵਿਜ਼ਟਿੰਗ ਕਾਰਡ ਵੀ ਬਰਾਮਦ ਹੋਏ ਹਨ।

Check Also

ਭਾਰਤ ‘ਚ ਬਣ ਰਹੀ ਆਕਸਫੋਰਡ ਦੀ ਕਰੋਨਾ ਵੈਕਸੀਨ 90 ਫੀਸਦੀ ਅਸਰਦਾਰ

ਅਮਰੀਕਾ ‘ਚ 11 ਦਸੰਬਰ ਤੋਂ ਵੈਕਸੀਨ ਦੀ ਹੋ ਸਕਦੀ ਹੈ ਸ਼ੁਰੂਆਤ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ …