Breaking News
Home / ਪੰਜਾਬ / ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਪਹਿਲਾ ਦਿਨ ਹੰਗਾਮਿਆਂ ਭਰਪੂਰ ਰਿਹਾ

ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਪਹਿਲਾ ਦਿਨ ਹੰਗਾਮਿਆਂ ਭਰਪੂਰ ਰਿਹਾ

ਕਈ ਵਿਧਾਇਕ ਟਰੈਕਟਰ ਚਲਾ ਕੇ ਵਿਧਾਨ ਸਭਾ ਪੁੱਜੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਪੱਤਰਕਾਰ ਜੋਗਿੰਦਰ ਸਿੰਘ ਪੁਆਰ, ਪ੍ਰਸਿੱਧ ਵਿਗਿਆਨੀ ਤੇ ਲੇਖਕ ਕੁਲਦੀਪ ਸਿੰਘ ਧੀਰ, ਸੰਗੀਤਕਾਰ ਕੇਸਰ ਸਿੰਘ ਨਰੂਲਾ, ਕਾਮਰੇਡ ਬਲਵਿੰਦਰ ਸਿੰਘ ਤੇ ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ ਵਿਚ ਇਸ ਗੱਲ ‘ਤੇ ਹੰਗਾਮਾ ਚੱਲਦਾ ਰਿਹਾ ਕਿ ਖੇਤੀਬਾੜੀ ਕਾਨੂੰਨ ਰੋਕਣ ਲਈ ਸਰਕਾਰ ਜਿਹੜਾ ਬਿੱਲ ਲਿਆ ਰਹੀ ਹੈ, ਉਸ ਦੀ ਕਾਪੀ ਮੈਂਬਰਾਂ ਨੂੰ ਨਹੀਂ ਮਿਲੀ। ਦੂਸਰੇ ਪਾਸੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਸੁਖਪਾਲ ਭੁੱਲਰ ਖੁਦ ਟਰੈਕਟਰ ਚਲਾ ਕੇ ਵਿਧਾਨ ਸਭਾ ਪੁੱਜੇ। ਇਸੇ ਤਰ੍ਹਾਂ ਬਿਕਰਮ ਮਜੀਠੀਆ ਵੀ ਟਰੈਕਟਰ ‘ਤੇ ਹੀ ਵਿਧਾਨ ਸਭਾ ਪੁੱਜੇ। ਚੰਡੀਗੜ੍ਹ ਪੁਲਿਸ ਨੇ ਟਰੈਕਟਰਾਂ ‘ਤੇ ਆਉਣ ਵਾਲੇ ਵਿਧਾਇਕਾਂ ਨੂੰੰ ਵਿਧਾਨ ਸਭਾ ਚੌਕ ਵਿਚ ਹੀ ਰੋਕ ਲਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਤੇ ਕਾਰਕੁੰਨ ਕਾਲੇ ਕੱਪੜੇ ਪਹਿਨ ਕੇ ਸਦਨ ਵਿਚ ਪੁੱਜੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਦੇ ਚੱਲਦਿਆਂ ਸਦਨ ਦੀ ਕਾਰਵਾਈ ਭਲਕੇ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Check Also

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ

ਕਿਹਾ : ਚੰਡੀਗੜ੍ਹ ਪੰਜਾਬ ਦਾ ਹੈ, ਅਸੀਂ ਇਕ ਇੰਚ ਵੀ ਜਗ੍ਹਾ ਕਿਸੇ ਨੂੰ ਨਹੀਂ ਦਿਆਂਗੇ …