Breaking News
Home / ਦੁਨੀਆ / ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਯੂਐਨ ਮੈਡਲ

ਦੋ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਯੂਐਨ ਮੈਡਲ

168 ਭਾਰਤੀ ਸੈਨਿਕਾਂ ਨੇ ਦਿੱਤਾ ਆਪਣਾ ਬਲੀਦਾਨ
ਸੰਯੁਕਤ ਰਾਸ਼ਟਰ : ਦੋ ਭਾਰਤੀਆਂ ਸਮੇਤ 117 ਸ਼ਾਂਤੀ ਸੈਨਿਕਾਂ ਨੂੰ ਸ਼ਹੀਦੀ ਮਗਰੋਂ ਸੰਯੁਕਤ ਰਾਸ਼ਟਰ ਦੇ ਵੱਕਾਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਮੈਡਲ ਫਰਜ਼ ਨਿਭਾਉਣ ਦੌਰਾਨ ਹੌਸਲਾ ਤੇ ਬਲੀਦਾਨ ਲਈ ਦਿੱਤਾ ਜਾਂਦਾ ਹੈ। ਰਾਈਫਲਮੈਨ ਬਿਜੇਸ਼ ਥਾਪਾ ਤੇ ਰਵੀ ਕੁਮਾਰ ਨੂੰ 24 ਮਈ ਨੂੰ ਆਲਮੀ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕ ਦਿਵਸ ‘ਤੇ ਡੈਗ ਹੈਮਾਰਸਜੋਲਡ ਮੈਡਲ ਨਾਲ ਨਿਵਾਜਿਆ ਜਾਵੇਗਾ। ਥਾਪਾ ਕਾਂਗੋ ਤੇ ਕੁਮਾਰ ਲਿਬਨਾਨ ‘ਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਵਿਚ ਤਾਇਨਾਤ ਹਨ। ਇਨ੍ਹਾਂ ਨਾਲ 115 ਹੋਰ ਸੈਨਿਕਾਂ ਨੂੰ ਵੀ ਇਹ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਵਿਚ ਸਬੰਧਤ ਦੇਸ਼ਾਂ ਦੇ ਸਥਾਈ ਪ੍ਰਤੀਨਿਧੀ ਮੈਡਲ ਪ੍ਰਾਪਤ ਕਰਨਗੇ।
ਇਸ ਸਨਮਾਨ ਦੀ ਸਥਾਪਨਾ ਸਾਲ 2000 ਵਿਚ ਸੰਯੁਕਤ ਰਾਸ਼ਟਰ ਦੇ ਦੂਜੇ ਜਨਰਲ ਸਕੱਤਰ ਡੈਗ ਹੈਮਾਰਸਜੋਲਡ ਦੀ ਯਾਦ ਵਿਚ ਕੀਤੀ ਗਈ ਸੀ। ਪਿਛਲੇ ਛੇ ਦਹਾਕਿਆਂ ਤੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਵਿਚ ਭਾਰਤ ਦਾ ਵੱਡਾ ਯੋਗਦਾਨ ਰਿਹਾ ਹੈ।  ਸੰਯੁਕਤ ਰਾਸ਼ਟਰ ਦੇ ਬੈਨਰ ਹੇਠ ਹੁਣ ਤੱਕ 168 ਭਾਰਤੀ ਸੈਨਿਕਾਂ ਨੇ ਆਪਣਾ ਬਲੀਦਾਨ ਦਿੱਤਾ ਹੈ। ਇਸ ਸਮੇਂ ਅਫਗਾਨਿਸਤਾਨ, ਕਾਂਗੋ ਹੈਤੀ, ਲਿਬਨਾਨ, ਲਾਇਬੇਰੀਆ, ਮੱਧ ਪੂਰਬ, ਦੱਖਣੀ ਸੂਡਾਨ ਤੇ ਪੱਛਮੀ ਸਹਾਰਾ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਵਿਚ 7,600 ਤੋਂ ਵੱਧ ਭਾਰਤੀ ਫੌਜੀ ਤੇ ਪੁਲਿਸ ਦੇ ਜਵਾਨ ਤਾਇਨਾਤ ਹਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …