Breaking News
Home / ਕੈਨੇਡਾ / ਨਫਰਤ ਦੇ ਦੌਰ ‘ਚ ਸ਼ਾਇਰਾਂ ਦੁਆਰਾ ਮੁਹੱਬਤ ਦਾ ਪੈਗਾਮ

ਨਫਰਤ ਦੇ ਦੌਰ ‘ਚ ਸ਼ਾਇਰਾਂ ਦੁਆਰਾ ਮੁਹੱਬਤ ਦਾ ਪੈਗਾਮ

logo-2-1-300x105-3-300x105ਮਿਸੀਸਾਗਾ ਵਿਚ ਉਰਦੂ, ਪੰਜਾਬੀ ਅਤੇ ਹਿੰਦੀ ਸ਼ਾਇਰਾਂ ਦਾ ਸਾਂਝਾ ਮੁਸ਼ਾਇਰਾ
ਮਿਸੀਸਾਗਾ/ਬਿਊਰੋ ਨਿਊਜ਼ઠ
ਮਹਿਫਿਲ ਦੌਰਾਨ ਇੱਕ ਸ਼ਾਇਰ ਦੀ ਕਹੀ ਸਤਰ ”ਅਗਰ ਹਮ ਭੀ ਨਾ ਬਰਸੇ ઠਇਸ ਜ਼ਮੀਂ ਪੇ ਕੌਨ ਬਰਸੇਗਾ”, ਕਵੀਆਂ, ਸ਼ਾਇਰਾਂ ਦੇ ਸਮਾਜਿਕ ਰੋਲ ਦੀ ਤਰਜਮਾਨੀ ਕਰ ਰਹੀ ਸੀ। ਮਿਸੀਸਾਗਾ ਵਿਚ ਹਾਰਟਲੈਂਡ ਕਰੈਡਿੱਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਉਰਦੂ, ਪੰਜਾਬੀ ਅਤੇ ਹਿੰਦੀ ਦੇ ਸ਼ਾਇਰਾਂ ਦਾ ਇਹ ਸਾਂਝਾ ਮੁਸ਼ਾਇਰਾ ਇੱਕ ਤੰਦਰੁਸਤ ਸਮਾਜ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ। ਇਕ ਦਰਜਨ ਦੇ ਕਰੀਬ ਸ਼ਾਇਰਾਂ ਨੇ ਆਪੋ ਆਪਣੇ ਅੰਦਾਜ਼ ਵਿਚ ਇਨਸਾਨੀ ਮੁਹੱਬਤ, ਅਮਨ ਅਤੇ ਸਦਭਾਵਨਾ ਦਾ ਸੁਨੇਹਾ ਪੇਸ਼ ਕੀਤਾ। ਸਈਅਦ ਮੁਨੀਫ਼ ਅਸ਼ਰਫ਼ ਮਲੀਹਾਬਾਦੀ ਦੁਆਰਾ ਪਾਕਿਸਤਾਨ ਦੇ ਨਾਮੀ ਸਮਾਜ ਸੇਵੀ ਦੀ ਮੌਤ ਤੇ ਕਹੀਆਂ ਸਤਰਾਂ ਵੀ ਕਵੀਆਂ ਦੇ ਸਾਂਝੇ ਅਹਿਸਾਸ ਨੂੰ ਪੇਸ਼ ਕਰ ਰਹੀਆਂ ਸਨ: ” ਔਰ ਕਹਾਂ ਅਬ ਦੇਖੇ ਜਾਏਂ ਈਦੀ ਜੈਸੇ ਲੋਗ। ਅਬ ਤੋ ਰਹਿ ਗਏ ਦੁਨੀਆ ਭਰ ਮੇਂ ਐਸੇ ਵੈਸੇ ਲੋਗ”।ઠ
ਇਸ ਮਹਿਫਲ ਵਿਚ ਪੇਸ਼ ਹੋਣ ਵਾਲੇ ਜ਼ਿਆਦਾਤਰ ਸ਼ਾਇਰ ਉਰਦੂ ਜ਼ੁਬਾਨ ਨਾਲ ਤਾਅਲੁੱਕ ਰੱਖਦੇ ਸਨ। ਮਹਿਫਲ ਦੀ ਸਦਾਰਤ ਸਈਅਦ ਮੁਨੀਫ਼ ਅਸ਼ਰਫ ਮਲੀਹਾਬਾਦੀ ਅਤੇ ਜ਼ਕੀਆ ਗ਼ਜ਼ਲ ਕਰ ਰਹੇ ਸਨ ਅਤੇ ਮੁਸ਼ਾਇਰੇ ਦੇ ਸੰਚਾਲਨ ਦੀ ਜਿੰਮੇਦਾਰ ਸ਼ਾਇਰਾ ਅਰੂਜ ਰਾਜਪੂਤ ਸਨ। ਸੰਸਥਾ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗਰ ਖੁਦ ਵੀ ਇੱਕ ਸ਼ਾਇਰ ਹਨ ਅਤੇ ਉਨ੍ਹਾਂ ਨੇ ਵੀ ਆਪਣੀ ਰਚਨਾ ਪੇਸ਼ ਕੀਤੀ, ਜਿਹੜੀ ਇਨਸਾਨੀ ਮੁਹੱਬਤ, ਔਰਤ ਦੇ ਸਤਿਕਾਰ ਅਤੇ ਸਮਾਜਕ ਸਦਭਾਵਨਾ ਦੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੀ ਸੀ। ਇਸ ਮੁਸ਼ਾਇਰੇ ਦੇ ਮਕਸਦ ਬਾਰੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਜ਼ੁਬਾਨਾਂ ਦੇ ਸ਼ਾਇਰਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਹਰ ਜ਼ੁਬਾਨ ਦੇ ਸ਼ਾਇਰਾਂ ਦੇ ਦਿਲਾਂ ਅੰਦਰ ਮੁਹੱਬਤ ਹੈ ਅਤੇ ਅਸੀਂ ਸਾਰੇ ਅੰਦਰੋਂ ਇਕੋ ਜਿਹੇ ਹਾਂ। ਜਾਣੀ ਪਛਾਣੀ ਨ੍ਰਿਤ ਕਲਾਕਾਰ ਆਲੋਕਾ ਮਹਿੰਦੀਰੱਤਾ ਨੇ ਆਪਣੇ ਖਾਸ ਅੰਦਾਜ਼ ਵਿਚ ઠ’ਔਰਤ’ ਦੇ ਥੀਮ ਤੇ ਅਧਾਰਤ 4 ਕਵਿਤਾਵਾਂ ਪੇਸ਼ ਕੀਤੀਆਂ। ਇਨ੍ਹਾਂ ਵਿਚੋਂ ਤਿੰਨ ਪੰਜਾਬੀ ਕਵਿਤਾਵਾਂ ਮਿਸੀਸਾਗਾ ਦੀ ਰਹਿਣ ਵਾਲੀ ਪੰਜਾਬੀ ਸ਼ਾਇਰਾਂ ਪਰਵੀਨ ਕੌਰ ਦੀਆਂ ਸਨ। ਇਨ੍ਹਾਂ ਅੰਦਰ ਔਰਤ ਦੇ ਮਨ, ਉਸਦੇ ਜੀਵਨ ਅਤੇ ਉਸਦੇ ਸਿਦਕ ਦਾ ਭਾਵਪੂਰਤ ਚਿਤਰਨ ਕੀਤਾ ਗਿਆ ਸੀ: ” ਮੈਂ ਔਰਤ/ਪਿਆਰ ਕਰਨਾ/ ਮਾਫ ਕਰਨਾ/ ਤਰਸ ਕਰਨਾ/ਫਰਜ਼ ਹੈ ਮੇਰਾ”।ઠਜਿਨ੍ਹਾਂ ਹੋਰ ਸ਼ਾਇਰਾਂ ਨੇ ਆਪਣਾ ਕਲਾਮ ਮੁਸ਼ਾਇਰੇ ਦੌਰਾਨ ਪੇਸ਼ ਕੀਤਾ, ਉਨ੍ਹਾਂ ਵਿਚ ਅਤਹਰ ਸ਼ਿਰਾਨੀ, ਜੁਨੈਦ ਅਖ਼ਤਰ, ਫੈਸਲ ਅਜ਼ੀਮ, ਨਾਜ਼ਿਮ ਉਦ-ਦੀਨ ਮਕਬੂਲ, ਅਮੀਰ ਹੁਸੈਨ ਜਾਫ਼ਰੀ ਅਤੇ ਮਨਦੀਪ ਸਿੰਘ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …