ਸ. ਜਸਪਾਲ ਸਿੰਘ ਰੰਧਾਵਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਇਸ ਦੁਨੀਆਂ ਨੂੰ ਸਦੀਵੀ ਤੌਰ ‘ਤੇ ਅਲਵਿਦਾ ਕਹਿ ਗਏ ਹਨ। ਉਹ ਬੜੇ ਸੱਚੇ-ਸੁੱਚੇ ਵਿਚਾਰਾਂ ਵਾਲੇ ਇਨਸਾਨ ਸਨ। ਹਮੇਸ਼ਾ ਕਮਿਊਨਿਟੀ ਦੇ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਹਮੇਸ਼ਾ ਸਮਾਜ ਦੀਆਂ ਅਗਾਂਹਵਧੂ ਸੰਸਥਾਵਾਂ ਨਾਲ ਜੁੜੇ ਰਹੇ। ਉਹ ਕੁਲਦੀਪ ਰੰਧਾਵਾ ਜੀ ਦੇ ਜੋ ਪੰਜਾਬੀ ਆਰਟਸ ਐਸੋਸੀਏਸ਼ਨ ਦੇ ਸਤਿਕਾਰਤ ਤੇ ਸੀਨੀਅਰ ਮੈਂਬਰ ਹਨ ਉਨ੍ਹਾਂ ਦੇ ਪੁਤਰ ਹਨ ਅਤੇ ਬਲਕਾਰ ਸਿੰਘ ਜੋ ਰੈਕਸਡੇਲ ਗੁਰੂ ਦੇ ਪ੍ਰਬੰਧਕ ‘ਚੋਂ ਹਨ ਉਹਨਾਂ ਦੇ ਦਾਮਾਦ ਹਨ। ਉਹ ਆਪਣੇ ਪਿੱਛੇ ਬਹੁਤ ਵੱਡਾ ਪਰਿਵਾਰ ਛੱਡ ਗਏ ਹਨ ਜੋ ਉਨ੍ਹਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਵੇਗਾ। ਅਸੀਂ ਕਲੱਬ ਵੱਲੋਂ ਅਫਸੋਸ ਦੀ ਘੜੀ ‘ਚ ਪਰਿਵਾਰ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।
ਜਸਪਾਲ ਸਿੰਘ ਰੰਧਾਵਾ ਨਹੀਂ ਰਹੇ
RELATED ARTICLES