ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਆਉਣ ਵਾਲੇ ਸਮੇਂ ਵਿੱਚ ਨਵੀਨਤਾ ਦੇ ਕੇਂਦਰ ਵਜੋਂ ਉੱਭਰਨ ਵਾਲਾ ਦੱਸਿਆ। ਉਨਾਂ ਕਿਹਾ ਕਿ ਰੇਅਰਸਨ ਯੂਨੀਵਰਸਿਟੀ ਵੱਲੋਂ ਇੱਥੇ ਖੋਲੇ ਜਾਣ ਵਾਲੇ ਕੈਂਪਸ ਨਾਲ ਇਸਨੂੰ ਸਮਰਥਨ ਮਿਲੇਗਾ ਅਤੇ ਟੋਰਾਂਟੋ ਅਤੇ ਵਾਟਰਲੂ ਵਿਚਕਾਰ ਬਰੈਂਪਟਨ ਦੀ ਸਥਿਤੀ ਸਪੰਨ ਅਰਥਵਿਵਸਥਾ ਬਣਾਉਣ ਅਤੇ ਨਵੀਆਂ ਨੌਕਰੀਆਂ ਦੀ ਸਿਰਜਣਾ ਨੂੰ ਆਕਰਸ਼ਿਤ ਕਰਨ ਲਈ ਸਹੀ ਸੈੱਟਅਪ ਪ੍ਰਦਾਨ ਕਰਦੀ ਹੈ। ਉਨਾਂ ਦਾ ਮੰਨਣਾ ਹੈ ਕਿ ਰੋਬੋਟਿਕਸ, ਸਾਈਬਰ ਸੁਰੱਖਿਆ ਅਤੇ ਜੈਵ ਤਕਨਾਲੋਜੀ ਦੇ ਉੱਭਰਦੇ ਖੇਤਰਾਂ ਵਿੱਚ ਨਵੀਨਤਾ ਕੇਂਦਰ ਸਥਾਪਿਤ ਕਰਕੇ ਭਾਈਵਾਲੀ ਨਾਲ ਬਰੈਂਪਟਨ ਦੀ ਕਾਇਆ ਪਲਟੀ ਜਾ ਸਕਦੀ ਹੈ। ਉਨਾਂ ਕਿਹਾ ਕਿ ਟੋਰਾਂਟੋ ਅਤੇ ਵਾਟਰਲੂ ਵਰਗੇ ਸ਼ਹਿਰ ਗੂਗਲ ਅਤੇ ਬਲੈਕਬੇਰੀ ਵਰਗੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਨਾਲ ਭਾਈਵਾਲੀ ਕਰਨ ਵਿੱਚ ਸਰਗਰਮ ਹਨ। ਇਸ ਤਰਾਂ ਦੀਆਂ ਸੰਭਾਵਨਾਵਾਂ ਬਰੈਂਪਟਨ ਵਿੱਚ ਵੀ ਮੌਜੁਦ ਹਨ।
Home / ਕੈਨੇਡਾ / ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਦੀ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਨੇ ਬਰੈਂਪਟਨ ਨੂੰ ਨਵੀਨਤਾ ਦਾ ਅਗਲਾ ਹੱਬ ਦੱਸਿਆ
Check Also
ਜ਼ਿੰਦਗੀ ਦੀ ਖੂਬਸੂਰਤੀ ਨੂੰ ਸਾਂਭਣ ਵਾਲੀ ਪ੍ਰੋ. ਕੁਲਬੀਰ ਸਿੰਘ ਦੀ ਸਵੈ-ਜੀਵਨੀ
‘ਮੀਡੀਆ ਆਲੋਚਕ ਦੀ ਆਤਮਕਥਾ’ ਮੀਡੀਆ ਆਲੋਚਨਾ ਦੇ ਖੇਤਰ ਵਿਚ ਪ੍ਰੋ. ਕੁਲਬੀਰ ਸਿੰਘ ਇਕ ਜਾਣਿਆ-ਪਛਾਣਿਆ ਨਾਮ …