ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ 25 ਅਕਤੂਬਰ 2019 ਨੂੰ ਹੋਵੇਗੀ ਰਿਲੀਜ਼
ਦਿਨੋ ਦਿਨ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਘਾਣ, ਪਿਆਰ ਮੁਹੱਬਤ ਦੇ ਰਿਸ਼ਤਿਆਂ ਦੇ ਹੋ ਰਹੇ ਕਤਲ ਵਧ ਰਹੇ ਵਿਦੇਸ਼ੀ ਕਲਚਰ ਦੇ ਪ੍ਰਭਾਵ ਨੇ ਆਮ ਆਦਮੀ ਨੂੰ ਹੈਵਾਨ ਬਣਾ ਦਿੱਤਾ ਹੈ। ਸਾਡਾ ਸਿਨਮਾ ਮੁੱਢ ਤੋਂ ਹੀ ਅਜਿਹੇ ਸਮਾਜਿਕ ਮੁੱਦਿਆਂ ਅਧਾਰਿਤ ਫਿਲਮਾਂ ਦਾ ਨਿਰਮਾਣ ਕਰਦਾ ਰਿਹਾ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਵਿਚਲੇ ਸੱਚ ਨੂੰ ਪਰਦੇ ‘ਤੇ ਵਿਖਾ ਕੇ ਲੋਕਾਂ ਨੂੰ ਕੋਈ ਚੰਗਾ ਸੁਨੇਹਾ ਦਿੱਤਾ ਜਾ ਸਕੇ। ਇਹਨੀਂ ਦਿਨੀ ਪੰਜਾਬ ਅਨੇਕਾਂ ਮੁੱਦਿਆਂ ਨਾਲ ਚਰਚਾ ਦੇ ਦੌਰ ਵਿੱਚ ਹੈ। ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਅਨੇਕਾਂ ਮੁੱਦਿਆਂ ‘ਚ ਇੱਕ ਮੁੱਦਾ ਪਿਆਰ-ਵਿਆਰ ਅਧਾਰਤ ਕਤਲ ਹੋਈ ਜੱਸੀ ਸਿੱਧੂ ਦਾ ਪੂਰੀ ਤਰਾਂ ਗਰਮਾਇਆ ਰਿਹਾ ਹੈ ਜਿਸਦੇ ਪਤੀ ਸੁਖਵਿੰਦਰ ਮਿੱਠੂ ਨੇ ਇਨਸਾਫ ਦੀ ਲੰਬੀ ਲੜਾਈ ਲੜੀ ਅਤੇ ਅਠਾਰਾਂ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਉਨ੍ਹਾਂ ਦੇ ਪਿਆਰ ਦੀ ਜਿੱਤ ਹੋਈ ਅਤੇ ਉਹ ਆਪਣੀ ਮਰਹੂਮ ਪਤਨੀ ઠਤੇ ਆਪਣੇ ਪਿਆਰ ਦੇ ਕਾਤਲਾਂ ਨੂੰ ਸ਼ਜਾ ਦਿਵਾਉਣ ਵਿੱਚ ਸਫਲ ਹੋਏ। ਜੱਸੀ ਸਿੱਧੂ ਤੇ ਸੁਖਵਿੰਦਰ ਮਿੱਠੂ ਦੀ ਪਿਆਰ ਦੀ ਅਸਲ ਕਹਾਣੀ ‘ਤੇ ਅਧਾਰਤ ਨਾਮੀ ਬੈਨਰ ‘ਡਰੀਮ ਰਿਆਲਟੀ ਮੂਵੀਜ਼’ ਵਲੋਂ ਇੱਕ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ 1997 ਦੇ ਦੌਰ ਵਿਚਲੇ ਹਾਲਾਤਾਂ ਦੀ ਤਰਜਮਾਨੀ ਕਰਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੋਚ, ਇਛਾਵਾਂ ਤੇ ਮਾਨਸਿਕਤਾ ਦੀ ਸ਼ਿਕਾਰ ਹੋਈਆਂ ਮਨੁੱਖੀ ਕਦਰਾਂ ਕੀਮਤਾਂ ਦੀ ਕਹਾਣੀ ਹੋਵੇਗੀ। ਨਿਰਮਾਤਾ ਰਵਨੀਤ ਕੌਰ ਚਹਿਲ ਤੇ ਰਾਜੇਸ਼ ਕੁਮਾਰ ਅਰੋੜਾ ઠਵਲੋਂ ਪ੍ਰੋਡਿਊਸ ਇਸ ਫ਼ਿਲਮ ਵਿੱਚ ਸੁਖਵਿੰਦਰ ਮਿੱਠੂ ਦਾ ਕਿਰਦਾਰ ਅੱਜ ਦਾ ਸੁਪਰਸਟਾਰ ਦੇਵ ਖਰੌੜ ਨਿਭਾਉਂਦੇ ਨਜ਼ਰ ਆਉਣਗੇ। ઠਇਸ ਫ਼ਿਲਮ ਨੂੰ ਨਿਰਦੇਸ਼ਕ ਮਨਦੀਪ ਬੈਨੀਪਾਲ ਵਲੋਂ ਡਾਇਰੈਕਟ ਕੀਤਾ ਜਾਵੇਗਾ ਜੋ ਕਿ 25 ਅਗਸਤ 2019 ਨੂੰ ਸਿਨੇਮਾ ਘਰਾਂ ‘ਚ ਦਸਤਕ ਦੇਵੇਗੀ।ઠਇਸ ਫ਼ਿਲਮ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਿਲਮ ਨਿਰਮਾਤਾ ਟੀਮ ਰਵਨੀਤ ਕੌਰ ਚਾਹਲ ਤੇ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਅਸੀਂ ਸੁਖਵਿੰਦਰ ਮਿੱਠੂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਅਧਾਰਤ ਕਹਾਣੀ ਨੂੰ ਪਰਦੇ ‘ਤੇ ਵਿਖਾਉਣ ਦੀ ਇਜਾਜਤ ਦਿੱਤੀ ਹੈ। ਇਹ ਫ਼ਿਲਮ ਪਿਆਰ ਮੁਹੱਬਤ ਦੇ ਰਿਸ਼ਤਿਆਂ ਦੀ ਅਹਿਮੀਅਤ ਤੇ ਇਨਸਾਫ ਲਈ ਲੜਾਈ ਵਾਲੇ ਇੱਕ ਸੱਚੇ ਪ੍ਰੇਮੀ ਦੀ ਦਾਸਤਾਨ ਪੰਜਾਬੀ ਸਿਨੇਮਾ ਲਈ ਯਾਦਗਾਰ ਫਿਲਮ ਸਾਬਿਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਫਿਲਮ ਦਾ ਪੇਪਰ ਵਰਕ ਚੱਲ ਰਿਹਾ ਹੈ ਸਟਾਰਕਾਸਟਿੰਗ ਦੀ ਚੋਣ ਹੋ ਚੁੱਕੀ ਹੈ ਜਿਸ ਬਾਰੇ ਬਹੁਤ ਜਲਦ ਐਲਾਨ ਹੋਵੇਗਾ ਅਤੇ ਬਹੁਤ ਜਲਦ ਫਿਲਮ ਦੀ ਸੂਟਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਹਰਜਿੰਦਰ ਸਿੰਘ ਫੋਨ : 94638 28000
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …