ਬਰੈਂਪਟਨ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਲੰਘੇ ਦਿਨੀਂ ਇੱਥੇ ਆਏ ਸੀਨੀਅਰ ਕਾਂਗਰਸੀ ਆਗੂ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਲਾਗਲੇ ਸ਼ਹਿਰ ਬਰੈਂਪਟਨ ਵਿਖੇ ਡਾ. ਜਿੰਦ ਧਾਲੀਵਾਲ (ਡਡਵਾਂ) ਦੇ ਘਰ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਭਾਵੇਂ ਇਹ ਉਹਨਾਂ (ਪ੍ਰਤਾਪ ਸਿੰਘ ਬਾਜਵਾ) ਦੀ ਨਿੱਜੀ ਅਤੇ ਪਰਿਵਾਰਕ ਫੇਰੀ ਕਹਿ ਕੇ ਕੋਈ ਵੀ ਸਿਆਸੀ ਅਤੇ ਪਾਰਟੀ ਪੱਧਰ ਦੀ ਗੱਲ ਕਰਨੋਂ ਇਨਕਾਰ ਕਰ ਦਿੱਤਾ ਪਰ ਉਹਨਾਂ ਦੇ ਚਿਹਰੇ ਦੀ ਖਾਮੋਸ਼ੀ ਬਹੁਤ ਕੁਝ ਬਿਆਨ ਕਰ ਰਹੀ ਸੀ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਭਰਵਾਂ ਸੁਆਗਤ ਵੀ ਕੀਤਾ ਗਿਆ। ਪ੍ਰਤਾਪ ਸਿੰਘ ਬਾਜਵਾ ਦੀ ਇਸ ਫੇਰੀ ਬਾਰੇ ਉਹਨਾਂ ਦੇ ਪਰਿਵਾਰਕ ਮਿੱਤਰ, ਸੀਨੀਅਰ ਕਾਂਗਰਸੀ ਆਗੂ ਅਤੇ ਕੈਨੇਡਾ ਦੇ ਉੱਘੇ ਕਾਰੋਬਾਰੀ ਗੁਰਸ਼ਰਨ ਬੌਬੀ ਸਿੱਧੂ ਨੇ ਦੱਸਿਆ ਕਿ ਭਾਵੇਂ ਇਹ ਬਾਜਵਾ ਦੀ ਨਿੱਜੀ ਅਤੇ ਪਰਿਵਾਰਕ ਫੇਰੀ ਹੀ ਕਹੀ ਜਾ ਸਕਦੀ ਹੈ ਪਰ ਫਿਰ ਵੀ ਉਹ ਇੱਥੋਂ ਦੀ ਮੁੱਖ ਧਾਰਾ ਦੇ ਵੱਖ-ਵੱਖ ਸਿਆਸੀ ਅਤੇ ਕਾਰੋਬਾਰੀ ਲੋਕਾਂ ਨੂੰ ਮਿਲੇ ‘ਤੇ ਹਰ ਥਾਂ ਪ੍ਰਤਾਪ ਸਿੰਘ ਬਾਜਵਾ ਦਾ ਉਹਨਾਂ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੀਆਂ ਸਾਰੀਆਂ ਹੀ ਮੀਟਿੰਗਾਂ ਬੇਹੱਦ ਕਾਮਯਾਬ ਰਹੀਆਂ ਤੇ ਉਹਨਾਂ ਦੇ ਮਿਲਾਪੜੇ ਸੁਭਾਅ ਦੇ ਚਰਚੇ ਵੀ ਰਹੇ। ਇਸ ਮੌਕੇ ਸ਼ਾਹੀ ਟ੍ਰਾਂਸਪੋਰਟ ਤੋਂ ਇੰਦਰਪ੍ਰੀਤ ਸ਼ਾਹੀ, ਗੁਰਮੀਤ ਸਿੰਘ ਸੰਧੂ (ਸਿਰਸਾ), ਪੰਜਾਬੀ ਦੁਨੀਆ ਰੇਡੀਓ ਤੋਂ ਹਰਜੀਤ ਸਿੰਘ ਗਿੱਲ, ਦਰਬਾਰਾ ਸਿੰਘ ਕਾਹਲੋਂ, ਕਰਮ ਸਿੰਘ ਸੋਹਲ, ਗੁਰਦਿਆਲ ਸਿੰਘ ਬੱਲ, ਸੁਰਿੰਦਰ ਪਾਮਾ, ਗੁਰਿੰਦਰ ਸਿੰਘ, ਅਹਿਮਦੀਆ ਭਾਈਚਾਰੇ ਤੋਂ ਜਨਾਬ ਮਕਸੂਦ ਚੌਧਰੀ, ਵਾਕਾਸ ਅਲੀ, ਗਾਇਕ ਔਜਲਾ ਬ੍ਰਦਰਜ਼, ਜਸਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …