17.1 C
Toronto
Wednesday, August 26, 2026
spot_img
Homeਭਾਰਤਅਮਿਤ ਸ਼ਾਹ ਨੇ ਆਪਣੇ ਪੁੱਤਰ ਨੂੰ ਦੁੱਧ ਧੋਤਾ ਦੱਸਿਆ

ਅਮਿਤ ਸ਼ਾਹ ਨੇ ਆਪਣੇ ਪੁੱਤਰ ਨੂੰ ਦੁੱਧ ਧੋਤਾ ਦੱਸਿਆ

ਅਮਿਤ ਸ਼ਾਹ ਨੇ ਆਪਣੇ ਪੁੱਤਰ ਨੂੰ ਦੁੱਧ ਧੋਤਾ ਦੱਸਿਆਮੋਦੀ ਸਰਕਾਰ ਬਣਨ ਤੋਂ ਬਾਅਦ ਜਯ ਦੀ ਕੰਪਨੀ ਦੀ ਕਮਾਈ ਕਰੋੜਾਂ ‘ਚ ਵਧੀ ਸੀ
ਅਹਿਮਦਾਬਾਦ : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਜਯ ਸ਼ਾਹ ਦੀ ਕੰਪਨੀ ਦਾ ਭ੍ਰਿਸ਼ਟਾਚਾਰ ਨਾਲ ਸਬੰਧ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਪਿਛਲੇ ਦਿਨੀਂ ਨਿਊਜ਼ ਪੋਰਟਲ ‘ਦਿ ਵਾਇਰ’ ਦੇ ਲੇਖ ਬਾਰੇ ਗੱਲ ਕਰ ਰਹੇ ਸਨ। ਲੇਖ ਵਿੱਚ ਕਿਹਾ ਗਿਆ ਸੀ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਯ ਸ਼ਾਹ ਦੀ ਕੰਪਨੀ ਦੀ ਕਮਾਈ ਛੜੱਪੇ ਮਾਰ ਕੇ ઠਵਧੀ ਹੈ।ਇੱਕ ਨਿਊਜ਼ ਚੈਨਲ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਕਾਂਗਰਸ ‘ਤੇ ਵੀ ਤਿੱਖੇ ਹਮਲੇ ਕੀਤੇ।
ਕਾਂਗਰਸ ਵੱਲੋਂ ਇਸ ਲੇਖ ਦੇ ਆਧਾਰ ‘ਤੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ‘ਤੇ ਭ੍ਰਿਸ਼ਟਾਚਾਰ ਦੇ ਕਿੰਨੇ ਹੀ ਦੋਸ਼ ਲੱਗੇ ਪਰ ਕੀ ਇੱਕ ਵਾਰ ਵੀ ਉਸ ਨੇ ਮਾਣਹਾਨੀ ਦਾ ਕੇਸ ਦਾਇਰ ਕੀਤਾ। ਕਾਂਗਰਸ ਵਿੱਚ ਕੇਸ ਕਰਨ ਦੀ ਹਿੰਮਤ ਕਿਉਂ ਨਹੀਂ ਹੈ। ਜਯ ਨੇ ਇਸ ਸਬੰਧੀ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ ਤੇ ਕੋਰਟ ਤੱਕ ਪਹੁੰਚ ਕਰ ਕੇ ਜਾਂਚ ਦੀ ਹੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਭਾਜਪਾ ਨੇ ‘ਦਿ ਵਾਇਰ’ ਦੇ ਲੇਖ ਨੂੰ ਮਾਣ ਨੂੰ ਸੱਟ ਮਾਰਨ ਵਾਲਾ ਕਰਾਰ ਦਿੱਤਾ ਹੈ ਤੇ ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਮੰਗੀ ਹੈ। ਜਯ ਸ਼ਾਹ ਨੇ 9 ਅਕਤੂਬਰ ਨੂੰ ਅਹਿਮਦਾਬਾਦ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਆਪਣੀ ਅਰਜ਼ੀ ਵਿੱਚ ਉਸ ਨੇ ਮੰਗ ਕੀਤੀ ਕਿ ਇੱਕ ਲੇਖ ਜ਼ਰੀਏ ਉਸ ਦੇ ਮਾਣ ਨੂੰ ਸੱਟ ਮਾਰੀ ਗਈ ਹੈ ਤੇ ਇਸ ਸਬੰਧੀ ਫ਼ੌਜਦਾਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

RELATED ARTICLES
POPULAR POSTS