-7.5 C
Toronto
Monday, December 15, 2025
spot_img
Homeਭਾਰਤਸਿੱਧੂ ਨੇ ਪ੍ਰਿਅੰਕਾ ਗਾਂਧੀ ਨੂੰ ਦੱਸਿਆ ਕੋਹਿਨੂਰ ਹੀਰਾ

ਸਿੱਧੂ ਨੇ ਪ੍ਰਿਅੰਕਾ ਗਾਂਧੀ ਨੂੰ ਦੱਸਿਆ ਕੋਹਿਨੂਰ ਹੀਰਾ

ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੀ ਕੈਪਟਨ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਅੰਕਾ ਦੀ ਨਵੀਂ ਪਾਰੀ ਦੀ ਖ਼ੂਬ ਸ਼ਲਾਘਾ ਕੀਤੀ। ਸਿੱਧੂ ਨੇ ਟਵੀਟ ਕਰਕੇ ਪ੍ਰਿਅੰਕਾ ਦੀ ਤਾਰੀਫ ਕੀਤੀ ਹੈ। ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਨ ਮਗਰੋਂ ਪਹਿਲੇ ਰੋਡ ਸ਼ੋਅ ਲਈ ਪਹੁੰਚੀ ਪ੍ਰਿਅੰਕਾ ਨੂੰ ਨਵਜੋਤ ਸਿੰਘ ਸਿੱਧੂ ਨੇ ਕੋਹਿਨੂਰ ਹੀਰਾ ਦੱਸਿਆ। ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਕਾਂਗਰਸ ਲਈ ਬਿਲਕੁਲ ਉਵੇਂ ਹੈ ਜਿਵੇਂ ਨਦੀਆਂ ਲਈ ਝਰਨੇ ਤੇ ਇਮਾਰਤਾਂ ਲਈ ਨੀਹਾਂ ਹੁੰਦੀਆਂ ਹਨ। ਸਿੱਧੂ ਨੇ ਯੂਪੀ ਵਿੱਚ ਰਾਹੁਲ, ਪ੍ਰਿਅੰਕਾ ਤੇ ਸਿੰਧੀਆ ਦੀ ਤਿੱਕੜੀ ਵੱਲੋਂ ਚੋਣ ਮੁਹਿੰਮ ਦੇ ਆਗ਼ਾਜ਼ ‘ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਿੱਤਣ ਵਾਲੀ ਟੀਮ ਨੇ ਸ਼ੁਰੂਆਤ ਵੀ ਛੱਕੇ ਨਾਲ ਹੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਰਿਵਾਰ ਨਾਲ ਵੀ ਸਿੱਧੂ ਦੇ ਨੇੜਲੇ ਸਬੰਧ ਹਨ। ਦੋ ਦਿਨ ਪਹਿਲਾਂ ਸਿੱਧੂ ਨੇ ਪ੍ਰਿਅੰਕਾ ਅਤੇ ਰਾਬਰਟ ਵਾਡਰਾ ਨਾਲ ਗੱਲਬਾਤ ਕੀਤੀ ਸੀ।

RELATED ARTICLES
POPULAR POSTS