84 ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਬਚਾਉਣ ਦਾ ਲਗਾਇਆ ਦੋਸ਼
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ઠਵੱਲੋਂ ਕਾਂਗਰਸ ਆਗੂਆਂ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਤੇ ਕਮਲਨਾਥ ਦੀ 1984 ਸਿੱਖ ઠਕਤਲੇਆਮ ਵਿੱਚ ਕਥਿਤ ਰੂਪ ‘ਚ ਸ਼ਮੂਲੀਅਤ ਹੋਣ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ ਮੁਖ ਦਫ਼ਤਰ 24 ਅਕਬਰ ਰੋਡ ਵੱਲ ਵੱਧ ਰਹੇ ਸਿੱਖ ਕਾਰਕੁਨਾਂ ਨੇ ઠਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਤੇ ਸਿੱਖਾਂ ਦੇ ਕਾਤਲਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਕਾਨੂੰਨੀ ਸ਼ਿਕੰਜ਼ੇ ਤੋਂ ਬਚਾਉਣ ਦੇ ਖਿਲਾਫ਼ ਨਾਹਰੇਬਾਜ਼ੀ ਕੀਤੀ। ‘ਕਾਂਗਰਸ ਦਾ ઠਹੱਥ-ਕਾਤਲਾਂ ਦੇ ਨਾਲ’ ਵਰਗੇ ਨਾਹਰੇ ਲਗਾਉਂਦੇ ਹੋਏ ਸਿੱਖਾਂ ਨੇ ਕਾਂਗਰਸ ਆਗੂ ਸੱਜਣ ઠਕੁਮਾਰ ਦੇ ਬਚਾਅ ਵਿੱਚ ਸਾਬਕਾ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਵੱਲੋਂ ਦਿੱਲੀ ਹਾਈਕੋਰਟ ਵਿਚ ਖੇਡੀ ਜਾ ਰਹੀ ਕਾਨੂੰਨੀ ਪੈਂਤਰੇਬਾਜ਼ੀ ਦੇ ਖਿਲਾਫ਼ ਵੀ ਆਪਣੇ ਗੁੱਸੇ ਦਾ ਪ੍ਰਗਟਾਵਾ ઠਕੀਤਾ। ਪ੍ਰਦਰਸ਼ਨ ਦੀ ਅਗਵਾਈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਕਮੇਟੀ ઠਦੇ ਮੀਤ ਪ੍ਰਧਾਨ ਸਤਪਾਲ ਸਿੰਘ, ઠਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਸਾਬਕਾ ਵਿਧਾਇਕ ઠਤੇ ਦਲ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ‘ਤੇ ਕੀਤੀ। ਸੱਜਣ ਕੁਮਾਰ ઠਵੱਲੋਂ ਦਿੱਲੀ ਹਾਈਕੋਰਟ ਦੇ ਸਿੱਖ ਜੱਜ ਪ੍ਰਕਾਸ਼ ਸਿੰਘ ਤੇਜੀ ਦੀ ਪੇਸ਼ੇ ਪ੍ਰਤੀ ਵਫਾਦਾਰੀ ઠ’ਤੇ ਸਵਾਲ ਚੁੱਕਦੇ ਹੋਏ ਸੱਜਣ ਕੁਮਾਰ ਦੇ ਖਿਲਾਫ ਚਲ ਰਹੇ ਮਾਮਲੇ ਤੋਂ ਵੱਖ ਕਰਨ ਦੇ ਲਈ ઠਦਾਖਲ ਕੀਤੀ ਗਈ ਪਟੀਸ਼ਨ ਨੂੰ ਅਕਾਲੀ ਆਗੂਆਂ ਨੇ ਸੰਵਿਧਾਨਿਕ ਕੀਮਤਾਂ ਦਾ ਘਾਣ ਦੱਸਿਆ। ઠਉਨ੍ਹਾਂ ਦਾ ਸਵਾਲ ਸੀ ਕਿ ਕੀ ਹੁਣ ਇੱਕ ਮੁਜਰਿਮ ਇਸ ਗੱਲ ਦਾ ਫੈਸਲਾ ਲਵੇਗਾ ਕਿ ਉਸ ਦੇ ઠਮਾਮਲੇ ਦੀ ਸੁਣਵਾਈ ਕਿਹੜਾ ਜੱਜ ਕਰੇਗਾ?
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …