4 C
Toronto
Saturday, November 8, 2025
spot_img
Homeਭਾਰਤਜਸਟਿਨ ਟਰੂਡੋ ਨੇ ਜਾਮਾ-ਮਸਜਿਦ ਦਾ ਕੀਤਾ ਦੀਦਾਰ, ਟਰੂਡੋ ਦੇ ਜਵਾਕਾਂ ਨੇ ਕ੍ਰਿਕਟ...

ਜਸਟਿਨ ਟਰੂਡੋ ਨੇ ਜਾਮਾ-ਮਸਜਿਦ ਦਾ ਕੀਤਾ ਦੀਦਾਰ, ਟਰੂਡੋ ਦੇ ਜਵਾਕਾਂ ਨੇ ਕ੍ਰਿਕਟ ਦਾ ਵੀ ਲਿਆ ਲੁਤਫ

ਨਵੀਂ ਦਿੱਲੀ/ਬਿਊਰੋ ਨਿਊਜ਼ : ਤਾਜ ਮਹੱਲ ਅਤੇ ਅੰਮ੍ਰਿਤਸਰ ਦੌਰੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਵੀਂ ਦਿੱਲੀ ਵਿਖੇ ਇਤਿਹਾਸਕ ਜਾਮਾ ਮਸਜਿਦ ਦਾ ਵੀ ਦੀਦਾਰ ਕੀਤਾ। ਟਰੂਡੋ ਜਾਮਾ ਮਸਜਿਦ ਵਿਚ ਲਗਭਗ 30 ਮਿੰਟਾਂ ਤਕ ਰੁਕੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ ਸੱਜਣ, ਕ੍ਰਿਸਟੀ ਡੰਕਨ, ਅਮਰਜੀਤ ਸੋਹੀ ਅਤੇ ਬਰਦੀਸ਼ ਚੱਗਰ ਵੀ ਸਨ। ਇਸੇ ਦੌਰਾਨ ਟਰੂਡੋ ਨੇ ਦਿੱਲੀ ਦੀ ਕ੍ਰਿਕਟ ਗਰਾਊਂਡ ਵਿਚ ਬੱਚਿਆਂ ਨਾਲ ਕ੍ਰਿਕਟ ਖੇਡਣ ਦਾ ਵੀ ਲੁਤਫ ਲਿਆ। ਇਸ ਮੌਕੇ ਕਪਿਲ ਦੇਵ ਅਤੇ ਮੁਹੰਮਦ ਅਜ਼ਹਰੂਦੀਨ ਵੀ ਟਰੂਡੋ ਹੋਰਾਂ ਨਾਲ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ ਅੱਜ ਜਸਟਿਨ ਟਰੂਡੋ ਪਰਿਵਾਰ ਸਮੇਤ ਸੇਕਰਡ ਹਰਟ ਕੈਥੀਡ੍ਰਲ ਚਰਚ ਵੀ ਪਹੁੰਚੇ।

ਭਾਰਤੀ ਰੰਗ ‘ਚ ਰੰਗੇ ਗਏ ਜਸਟਿਨ ਟਰੂਡੋ
ਪਰਿਵਾਰ ਸਮੇਤ ਸਾਬਰਮਤੀ ਆਸ਼ਰਮ ਗਏ ਤੇ ਅਕਸ਼ਰਧਾਮ ਮੰਦਰ ਦੇ ਵੀ ਕੀਤੇ ਦਰਸ਼ਨ, ਟਰੂਡੋ ਛੇ ਮਹੀਨੇ ਵਿਚ ਅਹਿਮਦਾਬਾਦ ਪਹੁੰਚਣ ਵਾਲੇ ਦੁਨੀਆ ਦੇ ਤੀਜੇ ਪ੍ਰਧਾਨ ਮੰਤਰੀ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤੀ ਰੰਗ ਵਿਚ ਰੰਗੇ ਗਏ ਹਨ। ਸੋਮਵਾਰ ਨੂੰ ਉਹ ਅਤੇ ਉਨ੍ਹਾਂ ਦਾ ਪਰਿਵਾਰ ਗੁਜਰਾਤ ਦੇ ਸਾਬਰਮਤੀ ਆਸ਼ਰਮ ਪੁੱਜਿਆ। ਉਥੇ ਉਨ੍ਹਾਂ ਚਰਖਾ ਵੀ ਚਲਾਇਆ। ਟਰੂਡੋ ਨੇ ਸਾਬਰਮਤੀ ਆਸ਼ਰਮ ਦੀ ਵਿਜੀਟਰ ਬੁੱਕ ਵਿਚ ਲਿਖਿਆ ਕਿ ਇਹ ਬਹੁਤ ਸੁੰਦਰ ਅਤੇ ਸ਼ਾਂਤਮਈ ਸਥਾਨ ਹੈ। ਇਸ ਦੌਰਾਨ ਉਹ ਕੁੜਤਾ ਪਜ਼ਾਮਾ ਪਹਿਨੇ ਸਨ ਅਤੇ ਉਨ੍ਹਾਂ ਦੀ ਪਤਨੀ ਸੋਫੀ ਸਲਵਾਰ ਸੂਟ ਵਿਚ ਵਿਖਾਈ ਦਿੱਤੀ। ਉਨ੍ਹਾਂ ਦੇ ਤਿੰਨ ਬੱਚੇ ਵੀ ਭਾਰਤੀ ਲਿਬਾਸ ਵਿਚ ਦਿਸੇ। ਸਾਬਰਮਤੀ ਆਸ਼ਰਮ ਵਿਚ ਉਹ ਹਿਰਦੇ ਕੁੰਜ ਵੀ ਗਏ। ਇਹ ਉਹੀ ਥਾਂ ਹੈ ਜਿੱਥੇ ਰਹਿ ਕੇ ਮਹਾਤਮਾ ਗਾਂਧੀ ਨੇ ਅਹਿੰਸਾ ਅੰਦੋਲਨ ਚਲਾਇਆ ਸੀ। ਇਸ ਤੋਂ ਬਾਅਦ ਪਰਿਵਾਰ ਸਣੇ ਸਵਾਮੀ ਨਰਾਇਣ ਅਕਸ਼ਰਧਾਮ ਮੰਦਰ ਦੇ ਦਰਸ਼ਨ ਕੀਤੇ। ਟਰੂਡੋ 6 ਮਹੀਨੇ ‘ਚ ਅਹਿਮਦਾਬਾਦ ਪਹੁੰਚਣ ਵਾਲੇ ਦੁਨੀਆ ਦੇ ਤੀਜੇ ਪ੍ਰਧਾਨ ਮੰਤਰੀ ਹਨ।

ਔਰਤਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲੀ : ਟਰੂਡੋ
ਆਈ ਆਈ ਐਮ ਵਿੱਚ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ
ਅਹਿਮਦਾਬਾਦ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਆਖਿਆ ਕਿ ਬਹੁਭਾਂਤਾ ਸਮਾਜ ਸਾਡੇ ਸਮਿਆਂ ਦੀ ਹਕੀਕਤ ਹੈ ਪਰ ਸਭ ਤੋਂ ਵੱਡੀ ਚੁਣੌਤੀ ਇਹ ਸਮਝ ਪੈਦਾ ਕਰਨ ਵਿਚ ਹੈ ਕਿ ਵੱਖੋ-ਵੱਖਰੇ ਵਿਚਾਰ ਸ਼ਕਤੀ ਦਾ ਸਰੋਤ ਕਿਵੇਂ ਬਣ ਸਕਦੇ ਹਨ। ਭਾਰਤ ਅਤੇ ਕੈਨੇਡਾ ਨੇ ਇਸ ਸਬੰਧੀ ਕਾਫੀ ਵਧੀਆ ਕੰਮ ਕੀਤਾ ਹੈ ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਆਪਣੇ ਆਪ ਨੂੰ ‘ਨਾਰੀਵਾਦੀ’ ਦੱਸਦਿਆਂ ਟਰੂਡੋ ਨੇ ਕਿਹਾ ਕਿ ਅਸੀਂ ਇਕ ਸਮਾਜ ਦੇ ਤੌਰ ‘ਤੇ ਆਪਣੇ ਸਮੱਰਥਾ ਮੁਤਾਬਕ ਕੰਮ ਨਹੀਂ ਕਰ ਪਾ ਰਹੇ ਕਿਉਂਕਿ ਔਰਤਾਂ ਨੂੰ ਉਨ੍ਹਾਂ ਦੀ ਸਮੱਰਥਾ ਮੁਤਾਬਕ ਕੰਮ ਕਰਨ ਦੀ ਖੁੱਲ੍ਹ ਨਹੀਂ ਮਿਲ ਰਹੀ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਵਿੱਚ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ”21ਵੀਂ ਸਦੀ ਦੀ ਨਵੀਂ ਹਕੀਕਤ ਇਹ ਹੈ ਕਿ ਸਾਡਾ ਸਮਾਜ ਤੇ ਭਾਈਚਾਰਾ ਹੋਰ ਵੀ ਬਹੁਭਾਂਤਾ ਹੁੰਦਾ ਜਾ ਰਿਹਾ ਹੈ ਅਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸਮਝ ਪੈਦਾ ਕਰਨੀ ਹੈ ਕਿ ਕਿਵੇਂ ਮਤਭੇਦ ਸ਼ਕਤੀ ਦਾ ਸਰੋਤ ਬਣ ਸਕਦੇ ਹਨ। ਟਰੂਡੋ ਤੋਂ ਇਕ ਵਿਦਿਆਰਥੀ ਨੇ ਪੁੱਛਿਆ ਸੀ ਕਿ ਹੁਣ ਜਦੋਂ ਆਲਮੀ ਪੱਧਰ ‘ਤੇ ਰਾਸ਼ਟਰਵਾਦ ਦਾ ਉਭਾਰ ਹੋ ਰਿਹਾ ਹੈ ਤਾਂ ਇਕ ਆਲਮੀ ਨੇਤਾ ਦੇ ਤੌਰ ‘ਤੇ ਉਹ ਵਿਸ਼ਵੀਕਰਨ ਦੀ ਲਹਿਰ ਨੂੰ ਕਿਵੇਂ ਅੱਗੇ ਵਧਾਉਣਗੇ। ਉਨ੍ਹਾਂ ਕਿਹਾ, ”ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਮਤਭੇਦਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਪੈਣਾ ਹੈ। ਜਦੋਂ ਅਸੀਂ ਆਪਣੇ ਨਾਲੋਂ ਜ਼ੁਦਾ ਲੋਕਾਂ ਤੋਂ ਉਨ੍ਹਾਂ ਦੀਆਂ ਕਹਾਣੀਆਂ ਸੁਣਦੇ ਹਾਂ ਤਾਂ ਇਕ ਭਾਈਚਾਰੇ ਦੇ ਤੌਰ ‘ਤੇ ਵਧੇਰੇ ਸੂਝਵਾਨ ਤੇ ਸਮੱਰਥ ਬਣਦੇ ਹਾਂ। ਪਰ ਇਸ ਦੀ ਇਕ ਚੁਣੌਤੀ ਇਹ ਹੈ ਕਿ ਪਛਾਣਾਂ ਭੁਰਨ ਲੱਗ ਪੈਂਦੀਆਂ ਹਨ। ਜੇ ਤੁਸੀਂ ਫਰਾਂਸ, ਦੱਖਣੀ ਕੋਰੀਆ ਜਾਂ ਦੱਖਣੀ ਅਫ਼ਰੀਕਾ ਦਾ ਕਿਆਸ ਕਰੋ ਤਾਂ ਤੁਹਾਡੇ ਮਨ ਵਿੱਚ ਉਨ੍ਹਾਂ ਦੀ ਪਛਾਣ ਬਾਰੇ ਕੁਝ ਖਾਸ ਖਿਆਲ ਆਉਂਦੇ ਹਨ।

RELATED ARTICLES
POPULAR POSTS