19.2 C
Toronto
Friday, September 11, 2026
spot_img
HomeਕੈਨੇਡਾFrontਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ, ਨੋਟਿਸ ਜਾਰੀ

ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ, ਨੋਟਿਸ ਜਾਰੀ

ਨਾਡਾ ਨੂੰ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁੜ ਮੁਅੱਤਲ, ਨੋਟਿਸ ਜਾਰੀ
ਭਾਰਤੀ ਪਹਿਲਵਾਨ ’ਤੇ ਕੌਮੀ ਡੋਪਿੰਗ ਰੋਕੂ ਏਜੰਸੀ ਨੇ ਲਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਬਾਥਰੂਮ ਦਾ ਨਮੂਨਾ ਦੇਣ ਤੋਂ ਇਨਕਾਰ ਕਰਨ ਦੇ ਆਰੋਪ ਹੇਠ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਨਾਡਾ ਵੱਲੋਂ ਮੁੜ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੂਨੀਆ ਨੇ ਇਸ ਸਾਲ 10 ਮਾਰਚ ਨੂੰ ਸੋਨੀਪਤ ਵਿੱਚ ਚੋਣ ਟਰਾਇਲਾਂ ਦੌਰਾਨ ਨਾਡਾ ਨੂੰ ਆਪਣੇ ਬਾਥਰੂਮ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਨਾਡਾ ਨੇ ਉਸ ਨੂੰ 11 ਜੁਲਾਈ ਤੱਕ ਮੁਅੱਤਲੀ ਦਾ ਜਵਾਬ ਦੇਣ ਲਈ ਕਿਹਾ ਹੈ। ਦੂਜੇ ਪਾਸੇ ਪੂਨੀਆ ਨੇ ਸਪਸ਼ਟ ਕੀਤਾ ਸੀ ਕਿ ਉਸ ਨੇ ਕਦੇ ਵੀ ਆਪਣਾ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ। ਉਸ ਨੇ ਸਿਰਫ ਨਾਡਾ ਦੇ ਅਧਿਕਾਰੀਆਂ ਨੂੰ ਮਿਆਦ ਪੁੱਗ ਚੁੱਕੀ ਕਿੱਟ ਬਾਰੇ ਜਵਾਬ ਦੇਣ ਲਈ ਅਪੀਲ ਕੀਤੀ ਸੀ।
RELATED ARTICLES
POPULAR POSTS