11 C
Toronto
Friday, October 24, 2025
spot_img
Homeਭਾਰਤਸ਼ਿਵਸੈਨਾ ਆਗੂ ਸੰਜੇ ਰਾਊਤ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ ਮਿਲੀ ਜ਼ਮਾਨਤ

ਸ਼ਿਵਸੈਨਾ ਆਗੂ ਸੰਜੇ ਰਾਊਤ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ ਮਿਲੀ ਜ਼ਮਾਨਤ

ਫੈਸਲੇ ਖਿਲਾਫ ਈਡੀ ਹਾਈ ਕੋਰਟ ਪਹੁੰਚੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਦੇ ਮਾਮਲੇ ’ਚ ਘਿਰੇ ਸ਼ਿਵਸੈਨਾ ਆਗੂ ਸੰਜੇ ਰਾਊਤ ਨੂੰ ਅੱਜ ਮੁੰਬਈ ਦੀ ਪੀਐਮਐਲਏ ਕੋਰਟ ਨੇ ਜ਼ਮਾਨਤ ਦੇ ਦਿੱਤੀ। ਇਸ ਫੈਸਲੇ ਖਿਲਾਫ ਈਡੀ ਵੱਲੋਂ ਬੰਬੇ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਸੰਜੇ ਰਾਊਤ 102 ਦਿਨਾਂ ਤੋਂ ਜੇਲ੍ਹ ’ਚ ਬੰਦ ਹਨ। ਈਡੀ ਵੱਲੋਂ ਉਨ੍ਹਾਂ ਨੂੰ 31 ਜੁਲਾਈ ਨੂੰ 9 ਘੰਟੇ ਦੀ ਲੰਬੀ ਪੁੱਛਗਿੱਛ ਮਗਰੋਂ ਗਿ੍ਰਫ਼ਤਾਰ ਕਰ ਲਿਆ ਸੀ, ਜਦਕਿ ਇਸ ਤੋਂ ਪਹਿਲਾਂ 28 ਜੂਨ ਨੂੰ ਵੀ ਈਡੀ ਵੱਲੋਂ ਰਾਊਤ ਕੋਲੋਂ ਪੁੱਛਗਿੱਛ ਕੀਤੀ ਸੀ। ਸੰਜੇ ਰਾਊਤ ’ਤੇ 1038 ਕਰੋੜ ਦੇ ਪਾਤਰਾ ਚੌਲ ਜ਼ਮੀਨ ਘੋਟਾਲੇ ਦਾ ਆਰੋਪ ਹੈ। ਇਸ ਮਾਮਲੇ ’ਚ ਈਡੀ ਨੇ ਪਿ੍ਰਵੈਂਸ਼ਨ ਆਫ਼ ਮਨੀ ਲਾਂਡਰਿੰਗ ਦੇ ਤਹਿਤ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਈਡੀ ਨੇ ਸੰਜੇ ਰਾਊਤ ਦੇ ਘਰ ਦੀ ਤਲਾਸ਼ੀ ਦੌਰਾਨ 11.15 ਲੱਖ ਰੁਪਏ ਜਬਤ ਕੀਤੇ ਸਨ। ਇਸੇ ਮਾਮਲੇ ’ਚ ਈਡੀ ਨੇ ਅਪ੍ਰੈਲ ਮਹੀਨੇ ’ਚ ਰਾਊਤ ਦੀ ਪਤਨੀ ਵਰਸ਼ਾ ਰਾਊਤ ਕੋਲੋਂ ਵੀ ਪੁੱਛਗਿੱਛ ਕੀਤੀ ਸੀ ਅਤੇ ਉਨ੍ਹਾਂ ਦੇ ਕਰੀਬੀਆਂ ਦੀ 11.15 ਕਰੋੜ ਰੁਪਏ ਸੰਪਤੀ ਜਬਤ ਕੀਤੀ ਸੀ।

 

RELATED ARTICLES
POPULAR POSTS