20.1 C
Toronto
Monday, April 13, 2026
spot_img
Homeਭਾਰਤਬਾਬਾ ਰਾਮਦੇਵ ਨੇ ਲਾਂਚ ਕੀਤੀ ਸਿਮ

ਬਾਬਾ ਰਾਮਦੇਵ ਨੇ ਲਾਂਚ ਕੀਤੀ ਸਿਮ

ਸਿਰਫ 144 ਰੁਪਏ ‘ਚ ਮਿਲੇਗਾ 2 ਜੀਬੀ ਡਾਟਾ
ਨਵੀਂ ਦਿੱਲੀ/ਬਿਊਰੋ ਨਿਊਜ਼
ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਟੈਲੀਕਾਮ ਖੇਤਰ ਵਿਚ ਵੀ ਪ੍ਰਵੇਸ਼ ਕਰ ਲਿਆ ਹੈ। ਐਤਵਾਰ ਨੂੰ ਉਤਰਾਖੰਡ ਵਿਚ ਇਕ ਇਕ ਸਮਾਗਮ ਵਿਚ ਬਾਬਾ ਰਾਮਦੇਵ ਨੇ ਇਕ ਸਿਮ ਕਾਰਡ ਲਾਂਚ ਕੀਤਾ ਹੈ। ਇਸ ਨੂੰ ‘ਸਵਦੇਸ਼ੀ ਸਿਮਰਿਧੀ ਕਾਰਡ’ ਦਾ ਨਾਮ ਦਿੱਤਾ ਗਿਆ ਹੈ। ਜਿਸ ਨੂੰ ਪਤੰਜਲੀ ਅਤੇ ਬੀ ਐਸ ਐਨ ਐਲ ਨੇ ਇਕੱਠਿਆਂ ਲਾਂਚ ਕੀਤਾ ਹੈ। ਹਾਲਾਂਕਿ ਇਹ ਸਿਮ ਕਾਰਡ ਸਿਰਫ ਪਤੰਜਲੀ ਦੇ ਕਰਮਚਾਰੀਆਂ ਲਈ ਹੀ ਉਪਲਬਧ ਹੋਵੇਗਾ। ਇਸ ਵਿਚ 144 ਰੁਪਏ ਦਾ ਰੀਚਾਰਜ ਕਰਾਉਣ ‘ਤੇ ਯੂਜ਼ਰ ਨੂੰ 2 ਜੀਬੀ ਡਾਟਾ ਮਿਲੇਗਾ ਅਤੇ ਅਨਲਿਮਟਿਡ ਫੋਨ ਕਰਨ ਦੀ ਸਹੂਲਤ ਮਿਲੇਗੀ। ਨਾਲ ਹੀ ਇਸ ਸਿਮ ਦੇ ਜ਼ਰੀਏ ਪਤੰਜਲੀ ਦੇ ਸਮਾਨ ‘ਤੇ 10 ਫੀਸਦੀ ਦਾ ਡਿਸਕਾਊਂਟ ਵੀ ਮਿਲੇਗਾ। ਇਸ ਸਿਮ ਕਾਰਡ ‘ਤੇ ਸਿਹਤ, ਦੁਰਘਟਨਾ ਅਤੇ ਜੀਵਨ ਬੀਮਾ ਵੀ ਦਿੱਤਾ ਜਾਵੇਗਾ।

RELATED ARTICLES
POPULAR POSTS