-9.7 C
Toronto
Saturday, February 7, 2026
spot_img
Homeਭਾਰਤਜੇਤਲੀ ਨੇ ਵਾਪਸ ਲਿਆ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਕੇਸ

ਜੇਤਲੀ ਨੇ ਵਾਪਸ ਲਿਆ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਕੇਸ

ਵਿਸ਼ਵਾਸ ਨੇ ਜੇਤਲੀ ਨੂੰ ਚਿੱਠੀ ਲਿਖ ਕੇ ਪੂਰੇ ਮਾਮਲੇ ਤੋਂ ਕਰਵਾਇਆ ਸੀ ਜਾਣੂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ ਵਾਪਸ ਲੈ ਲਿਆ ਹੈ। ਇਸ ਨਾਲ ਕਈ ਮਹੀਨਿਆਂ ਤੋਂ ਚੱਲ ਰਿਹਾ ਇਹ ਮਾਮਲਾ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਸ਼ਵਾਸ ਨੇ ਅਰੁਣ ਜੇਤਲੀ ਨੂੰ ਇੱਕ ਚਿੱਠੀ ਲਿਖ ਕੇ ਪੂਰੇ ਮਾਮਲੇ ਵਿਚ ਆਪਣਾ ਪੱਖ ਸਪੱਸ਼ਟ ਕਰਦਿਆਂ ਅਫ਼ਸੋਸ ਪ੍ਰਗਟਾਇਆ ਸੀ। ਇਸ ਚਿੱਠੀ ਦੇ ਆਧਾਰ ‘ਤੇ ਅਰੁਣ ਜੇਤਲੀ ਨੇ ਇਹ ਮੁਕੱਦਮਾ ਵਾਪਸ ਲੈ ਲਿਆ ਹੈ। ਚੇਤੇ ਰਹੇ ਕਿ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਆਗੂਆਂ ਨੇ ਅਰੁਣ ਜੇਤਲੀ ਵਿਰੁੱਧ ਦਿੱਲੀ ਤੇ ਕ੍ਰਿਕਟ ਐਸੋਸੀਏਸ਼ਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਜੇਤਲੀ ਨੇ ਪਿਛਲੇ ਮਹੀਨੇ ਕੁਮਾਰ ਵਿਸ਼ਵਾਸ ਨੂੰ ਛੱਡ ਬਾਕੀ ਸਾਰੇ ਮੁਲਜ਼ਮਾਂ ਵਿਰੁੱਧ ਦਾਇਰ ਮਾਣਹਾਨੀ ਮਕੁੱਦਮਾ ਵਾਪਸ ਲੈ ਲਿਆ ਸੀ।

RELATED ARTICLES
POPULAR POSTS