8.2 C
Toronto
Friday, November 7, 2025
spot_img
HomeਕੈਨੇਡਾFrontਰਾਹੁਲ ਗਾਂਧੀ ਨੇ ਭਾਰਤ ਵਿਰੋਧੀ ਬਿਆਨ ਦੇਣ ਵਾਲੀ ਇਲਹਾਨ ਉਮਰ ਨਾਲ ਅਮਰੀਕਾ...

ਰਾਹੁਲ ਗਾਂਧੀ ਨੇ ਭਾਰਤ ਵਿਰੋਧੀ ਬਿਆਨ ਦੇਣ ਵਾਲੀ ਇਲਹਾਨ ਉਮਰ ਨਾਲ ਅਮਰੀਕਾ ’ਚ ਕੀਤੀ ਮੁਲਾਕਾਤ


ਭਾਜਪਾ ਬੋਲੀ : ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਦੇ ਨਾਲ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੌਰੇ ’ਤੇ ਗਏ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੰਘੀ ਦੇਰ ਰਾਤ ਵਾਸ਼ਿੰਗਟਨ ਡੀਸੀ ’ਚ ਅਮਰੀਕੀ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਨਾਲ ਮੁਲਾਕਾਤ ਕੀਤੀ। ਰੇਬਰਨ ਹਾਊਸ ’ਚ ਹੋਈ ਇਸ ਮੁਲਾਕਾਤ ਦੌਰਾਨ ਭਾਰਤ ਵਿਰੋਧੀ ਬਿਆਨ ਦੇਣ ਵਾਲੀ ਇਲਹਾਨ ਉਮਰ ਵੀ ਮੌਜੂਦ ਸੀ। ਰਾਹੁਲ ਅਤੇ ਇਲਹਾਨ ਉਮਰ ਦੀ ਇਸ ਮੁਲਾਕਾਤ ਦਾ ਦੇਸ਼ ’ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਭਾਜਪਾ ਆਗੂਆਂ ਵੱਲੋਂ ਵੀ ਇਸ ਮੁਲਾਕਾਤ ਦੀ ਆਲੋਚਨਾ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਰੋਧੀ ਗੱਲਾਂ ਕਰਨਾ ਅਤੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਖੜ੍ਹਨਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਆਦਤ ਜਿਹੀ ਬਣ ਗਈ ਹੈ। ਉਧਰ ਭਾਜਪਾ ਦੇ ਬੁਲਾਰੇ ਸੰਜੂ ਵਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਸੱਤਾ ’ਚ ਆਉਣ ਲਈ ਕਾਹਲੇ ਹਨ ਇਸੇ ਲਈ ਉਹ ਇਕ ਕੱਟੜਪੰਥੀ ਆਗੂ ਨੂੰ ਮਿਲੇ ਹਨ। ਧਿਆਨ ਰਹੇ ਕਿ 40 ਸਾਲਾ ਇਲਹਾਨ ਉਮਰ ਸੋਮਾਲੀਆਈ-ਅਮਰੀਕੀ ਰਾਜਨੀਤਿਕ ਆਗੂ ਜੋ 2019 ’ਚ ਮਿਨੀਸੋਟਾ ਤੋਂ ਚੋਣ ਜਿੱਤ ਕੇ ਅਮਰੀਕਾ ਦੇ ਹੇਠਲੇ ਸਦਨ ’ਚ ਪਹੁੰਚੀ ਸੀ। ਇਲਹਾਨ ਉਮਰ ਕਈ ਵਾਰ ਭਾਰਤ ਵਿਰੋਧੀ ਰੁਖ ਅਪਣਾ ਚੁੱਕੀ ਹੈ ਅਤੇ ਉਨ੍ਹਾਂ ਪੀਓਕੇ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਸੀ।

RELATED ARTICLES
POPULAR POSTS